ਪਟਿਆਲਾ : ਮੌਸਮ ‘ਚ ਵੱਧ ਰਹੀ ਗਰਮਾਹਟ ਕਾਰਨ ਸੂਬੇ ਵਿਚਲੀ ਬਿਜਲੀ ਖਪਤ 7892 ਮੈਗਾਵਾਟ ‘ਤੇ ਪਹੁੰਚ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਜੇਕਰ ਮੌਸਮ ਵਿਚ ਗਰਮਾਹਟ ਇਸੇ ਤਰ੍ਹਾਂ ਵਧਦੀ ਰਹੀ ਤਾਂ ਇਹ ਸਾਲ ਬਿਜਲੀ ਨਿਗਮ ਲਈ ਪ੍ਰੀਖਿਆ ਦੀ ਘੜੀ ਪੈਦਾ ਕਰ ਸਕਦਾ ਹੈ।
ਇਸ ਸਮੇਂ ਬਿਜਲੀ ਨਿਗਮ ਦੇ ਆਪਣੇ ਸਰਕਾਰੀ ਬਿਜਲੀ ਤਾਪ ਘਰਾਂ ਤੋਂ ਕੁੱਲ 1161 ਮੈਗਾਵਾਟ ਜਿਸ ‘ਚ ਰੋਪੜ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 574 ਮੈਗਾਵਾਟ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਦੇ 3 ਯੂਨਿਟਾਂ ਤੋਂ 587 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਬਿਜਲੀ ਨਿਗਮ ਨੂੰ ਪਣ ਬਿਜਲੀ ਘਰਾਂ ਤੋਂ ਕਰੀਬ 228 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੋ ਰਹੀ ਹੈ।
ਇਸ ਤੋਂ ਇਲਾਵਾ ਨਿੱਜੀ ਤਾਪ ਬਿਜਲੀ ਘਰਾਂ ‘ਚ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ 2 ਯੂਨਿਟਾਂ ਤੋਂ 1344 ਮੈਗਾਵਾਟ, ਤਲਵੰਡੀ ਸਾਬੋ ਦੇ ਤਾਪ ਬਿਜਲੀ ਘਰ ਦੇ 2 ਯੂਨਿਟਾਂ ਤੋਂ 1219 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਜੀ.ਵੀ.ਕੇ. ਦੇ ਤਾਪ ਬਿਜਲੀ ਘਰ ਤੋਂ 253 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ। ਇਸ ਵੇਲੇ ਨਿੱਜੀ ਤਾਪ ਘਰਾਂ ਤੋਂ ਕੁੱਲ 2816 ਮੈਗਾਵਾਟ ਬਿਜਲੀ ਖ਼ਰੀਦੀ ਜਾ ਰਹੀ ਹੈ | ਜੇਕਰ ਨਵਿਆਉਣਯੋਗ ਸਰੋਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਤੋਂ 352 ਮੈਗਾਵਾਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ। ਉਪਰੋਕਤ ਸਾਰੇ ਸਾਧਨਾਂ ਤੋਂ ਨਿਗਮ ਨੂੰ 4529 ਮੈਗਾਵਾਟ ਦੇ ਲਗਭਗ ਬਿਜਲੀ ਮਿਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: