ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਪਾਹੂ ਇਲਾਕੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਮੁਕਾਬਲੇ ਦੌਰਾਨ ਭਾਰਤੀ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਤੀਜਾ ਅੱਤਵਾਦੀ ਵੀ ਢੇਰ ਕਰ ਦਿੱਤਾ ਗਿਆ ਹੈ। ਤਿੰਨੋ ਅੱਤਵਾਦੀ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦ ਸਨ। ਕਸ਼ਮੀਰ ਪੁਲਿਸ ਨੇ ਦੱਸਿਆ ਕਿ ਤਿੰਨੋਂ ਅੱਤਵਾਦੀ ਨਿਸ਼ਾਨੇ ‘ਤੇ ਸਨ ਜਿਨ੍ਹਾਂ ਨੂੰ ਮਾਰ ਡੇਗਿਆ ਹੈ। ਪੁਲਿਸ ਮੁਤਾਬਕ ਇਲਾਕੇ ਨੂੰ ਪੂਰੀ ਤਰ੍ਹਾਂ ਤੋਂ ਘੇਰ ਲਿਆ ਹੈ। ਸਰਚ ਆਪ੍ਰੇਸ਼ਨ ਵੀ ਜਾਰੀ ਹੈ। ਕਸ਼ਮੀਰ ‘ਚ ਤਿੰਨ ਦਿਨਾਂ ‘ਚ ਇਹ ਚੌਥਾ ਐਨਕਾਊਂਟਰ ਹੈ।
ਦੱਸ ਦੇਈਏ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਸੀ। ਫਿਰ ਸੁਰੱਖਿਆ ਬਲਾਂ ਨੇ ਸੰਜਮ ਵਰਤਦੇ ਹੋਏ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ। ਵਾਰ-ਵਾਰ ਅਪੀਲ ਕਰਨ ਦੇ ਬਾਅਦ ਵੀ ਅੱਤਵਾਦੀ ਨਹੀਂ ਮੰਨੇ ਤੇ ਉਨ੍ਹਾਂ ਨੇ ਫਾਇਰਿੰਗ ਜਾਰੀ ਰੱਖੀ। ਜਵਾਬੀ ਕਾਰਵਾਈ ਨਾਲ ਇੱਕ ਤੋਂ ਬਾਅਦ ਦੋ ਅਤਵਾਦੀ ਢੇਰ ਹਗਏ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕਸ਼ਮੀਰ ਦੇ ਕੁਲਗਾਮ ਵਿਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਅੱਤਵਾਦੀ ਸੰਗਠਨ ਜੈਸ-ਏ-ਮੁਹੰਮਦ ਦੇ ਦੋ ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਹੈ ਜਦੋਂ ਕਿ ਤਿੰਨ ਦਿਨਾਂ ਵਿਚ ਦੋ ਵੱਖ-ਵੱਖ ਮੁਕਾਬਲਿਆਂ ‘ਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਦਾ ਕੰਮ ਤਮਾਮ ਕਰ ਦਿੱਤਾ ਹੈ। ਮੌਕੇ ਤੋਂ ਦੋ ਏਕੇ-47, 7 ਮੈਗਜ਼ੀਨ, 9 ਗ੍ਰੇਨੇਡ ਬਰਾਮਦ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: