ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਡੀਏਪੀ ਦੇ ਗੱਟੇ ‘ਚ 150 ਰੁਪਏ ਦਾ ਵਾਧਾ ਇੱਥੇ ਰੁਕੇਗਾ ਨਹੀਂ। ਜੇਕਰ ਕੇਂਦਰ ਸਰਕਾਰ ਖਾਦਾਂ ਤੇ ਸਬਸਿਡੀ ਨਹੀਂ ਵਧਾਵੇਗੀ। ਉਨ੍ਹਾਂ ਕਿਹਾ ਕੇ ਕੌਮਾਂਤਰੀ ਮਾਰਕੀਟ ‘ਚ ਡੀਏਪੀ 574 ਡਾਲਰ ਇੱਕ ਟਨ ਤੋਂ ਵੱਧ ਕੇ 745 ਡਾਲਰ ਦੀ ਇੱਕ ਟਨ ਹੋ ਗਈ ਭਾਵ ਅਮਰੀਕੀ ਡਾਲਰ ਦੀ ਮੌਜੂਦਾ ਕੀਮਤ ਮੁਤਾਬਤ ਡੀਏਪੀ ਇੱਕ ਟਨ ਕਰੀਬ 57,104 ਰੁਪਏ ਤੇ 50 ਕਿਲੋ ਦਾ ਡੀਏਪੀ ਗੱਟਾ 2855 ਰੁਪਏ ਦਾ ਬਣਦਾ ਹੈ।
ਯੂਰੀਆ ਇੱਕ ਟਨ 351 ਡਾਲਰ ਤੋ ਵੱਧ ਕੇ 890 ਡਾਲਰ ਇੱਕ ਟਨ ਹੋ ਗਈ। ਭਾਵ ਇੱਕ ਟਨ 68218 ਰੁਪਏ ਦੀ ਹੋ ਗਈ ਹੈ।ਜਿਸਦਾ ਮਤਲਬ 45 ਕਿਲੋ ਦਾ ਯੂਰੀਆ ਦਾ ਗੱਟਾ ਕਰੀਬ 3069 ਹੋ ਜਾਵੇਗਾ ਜੇਕਰ ਕੇਂਦਰ ਸਰਕਾਰ ਖਾਦਾਂ ਤੇ ਮੁਕੰਮਲ ਸਬਸਿਡੀ ਖਤਮ ਕਰ ਦੇਵੇ ਤੇ ਸਰਕਾਰ ਵਧ ਵੀ ਇਸੇ ਦਿਸ਼ਾ ‘ਚ ਰਹੀ ਹੈ। ਸਰਕਾਰ ਦੀ ਇਹ ਦਿਸ਼ਾ ਬੱਜਟ ਤੋ ਸਾਫ ਨਜਰ ਆਓੁਦੀਂ ਹੈ।2021-22 ਲਈ ਖਾਦਾਂ ਲਈ ਸਬਸਿਡੀ 140122 ਕਰੋੜ ਰੱਖੀ ਜੋ 2022-23 ਦੇ ਬੱਜਟ ਵਿੱਚ ਘਟਾ ਕੇ 105222 ਕਰੋੜ ਘਟਾ ਦਿੱਤੀ ਗਈ ਤੇ 34900 ਕਰੋੜ ਦੀ ਸਬਸਿਡੀ ਦੀ ਕਟੌਤੀ ਕੀਤੀ ਗਈ।ਜਿਸ ਕਰਕੇ ਖਾਦਾਂ ਦੀ ਕੀਮਤ ਵਧ ਰਹੀ ਹੈ ਤੇ ਹੋਰ ਵਧ ਸਕਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕੇ ਕੇਂਦਰ ਸਰਕਾਰ ਨੂੰ ਸਬਸਿਡੀਆਂ ‘ਤੇ ਕੱਟ ਲਾਉਣ ਦੀ ਬਜਾਏ ਸਬਸਿਡੀਆਂ ਵਧਾਉਣੀਆਂ ਚਾਹੀਦੀਆਂ ਨੇ ਤਾਂ ਜੋ ਸੰਕਟ ਚ ਘਿਰੀ ਕਿਸਾਨੀ ਨੂੰ ਹੋਰ ਸੰਕਟ ‘ਚ ਧਸਣ ਤੋਂ ਬਚਾਇਆ ਜਾ ਸਕੇ ਕਿਉਂਕਿ ਮੁਲਕ ਦੀ ਕਿਸਾਨੀ ਕਰਕੇ ਹੀ ਦੁਨੀਆ ਭਰ ‘ਚ ਅਨਾਜ ਸੰਕਟ ਦੇ ਬਾਵਜੂਦ ਭਾਰਤ ‘ਚ ਅਨਾਜ ਸੰਕਟ ਨਹੀ ਹੈ।
ਵੀਡੀਓ ਲਈ ਕਲਿੱਕ ਕਰੋ -: