ਕੇਂਦਰ ਸਰਕਾਰ ਨੇ ਫੇਕ ਨਿਊਜ਼ ਫੈਲਾਉਣ ਵਾਲੇ 16 ਯੂ ਟਿਊਬ ਨਿਊਜ਼ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ 16 ਚੈਨਲਾਂ ਵਿਚ 10 ਭਾਰਤੀ ਤੇ 6 ਪਾਕਿਸਤਾਨ ਦੇ ਯੂ ਟਿਊਬ ਚੈਨਲ ਹਨ। ਇਨ੍ਹਾਂ ‘ਤੇ ਦੋਸ਼ ਹੈ ਕਿ ਇਹ ਯੂ ਟਿਊਬ ਚੈਨਲ ਭਾਰਤ ਵਿਚ ਦਹਿਸ਼ਤ ਪੈਦਾ ਕਰਨ ਅਤੇ ਸੰਪਰਦਾਇਕ ਹਿੰਸਾ ਭੜਕਾਉਣ ਲਈ ਫੇਕ ਨਿਊਜ਼ ਫੈਲਾ ਰਹੇ ਹਨ। ਇਨ੍ਹਾਂ ਯੂਟਿਊਬ ਚੈਨਲਾਂ ਨੂੰ ਭਾਰਤ ‘ਚ 68 ਕਰੋੜ ਤੋਂ ਵੱਧ ਲੋਕ ਦੇਖਦੇ ਸਨ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਯੂਟਿਊਬ ਚੈਨਲਾਂ ‘ਚ ਇੱਕ ਭਾਈਚਾਰੇ ਨੂੰ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ। ਨਾਲ ਹੀ ਦੇਸ਼ ਦੀ ਏਕਤਾ ਨੂੰ ਵੰਡਣ ਵਾਲਾ ਕੰਟੈਂਟ ਦਿਖਾਇਆ ਗਿਆ। ਇਨ੍ਹਾਂ ਚੈਨਲਾਂ ‘ਤੇਕੋਰੋਨਾ ਨੂੰ ਲੈ ਕੇ ਵੀ ਫੇਕ ਕੰਟੈਂਟ ਮੌਜੂਦ ਸਨ। ਉਥੇ ਰੂਸ ਤੇ ਯੂਕਰੇਨ ਵਰਗੇ ਕਈ ਮੁੱਦਿਆਂ ‘ਤੇ ਗਲਤ ਜਾਣਕਾਰੀ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਇੱਕ ਫੇਸਬੁੱਕ ਪੇਜ ਵੀ ਬੰਦ ਕੀਤਾ ਗਿਆ ਹੈ। ਜਿਹੜੇ ਯੂਟਿਊ ਚੈਨਲ ਬੰਦ ਕੀਤੇ ਗਏ ਹਨ ਉਨ੍ਹਾਂ ਵਿਚ ਸੈਣੀ ਐਜੂਕੇਸ਼ਨ ਰਿਚਰਚ ਚੈਨਲ, ਹਿੰਦੀ ਮੇਂ ਦੇਖੋ, ਟੈਕਨੀਕਲ ਯੋਗੇਂਦਰਾ ਚੈਨਲ, ਆਜ ‘ਤੇ ਨਿਊਜ਼ ਚੈਨਲ, ਐਸ.ਬੀ.ਬੀ., ਡਿਫੈਂਸ ਨਿਊਜ਼ 24-7 ਚੈਨਲ, ਦਾ ਸਟੱਡੀ ਟਾਈਮ ਚੈਨਲ, ਲੇਟੈਸਟ ਅਪਡੇਟ ਚੈਨਲ, ਐਮ.ਆਰ.ਐਫ. ਟੀਵੀ ਲਾਈਵ ਚੈਨਲ, ਤਾਫੂਜ਼-ਏ-ਦੀਨ ਇੰਡੀਆ ਚੈਨਲ, ਆਜ ਤੱਕ ਪਾਕਿਸਤਾਨ ਚੈਨਲ, ਡਿਸਕਵਰ ਪੁਆਇੰਟ ਚੈਨਲ, ਰਿਐਲਟੀ ਚੈਕਜ ਚੈਨਲ, ਕੈਸਰ ਖਾਨ ਚੈਨਲ, ਦਾ ਵੁਆਇਸ ਆਫ ਏਸ਼ੀਆ ਚੈਨਲ, ਬੋਲ ਮੀਡੀਆ ਬੋਲ ਹਨ।
ਵੀਡੀਓ ਲਈ ਕਲਿੱਕ ਕਰੋ -: