ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵਿੱਟਰ ਦਾ ਸੌਦਾ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਟੇਸਲਾ ਨੂੰ ਭਾਰਤ ਵਿਚ ਕਾਰ ਬਣਾਉਣ ਦਾ ਆਫਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮਸਕ ਭਾਰਤ ਵਿਚ ਟੇਸਲਾ ਬਣਾਉਣਾ ਚਾਹੁੰਦੇ ਹਨ ਤਾਂ ਕੋਈ ਸਮੱਸਿਆ ਨਹੀਂ ਹੈ। ਸਾਡੇ ਕੋਲ ਸਾਰੀਆਂ ਸਮਰੱਥਾਵਾਂ ਹਨ, ਸਾਡੇ ਕੋਲ ਹਰ ਤਰ੍ਹਾਂ ਦੀ ਟੈਕਨਾਲੋਜੀ ਹੈ, ਇਨ੍ਹਾਂ ਕਾਰਨਾਂ ਤੋਂ ਉਹ ਲਾਗਤ ਘਟਨਾ ਸਕਦੇ ਹਨ।
ਗਡਕਰੀ ਨੇ ਮਸਕ ਨੂੰ ਭਾਰਤ ਦੀ ਯਾਤਰਾ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਉਹ ਭਾਰਤ ਆਉਣ ਤੇ ਇਥੇ ਮੈਨੂਫੈਕਚਰਿੰਗ ਸ਼ੁਰੂ ਕਰਨ। ਭਾਰਤ ਇੱਕ ਵੱਡਾ ਬਾਜ਼ਾਰ ਹੈ। ਇਥੇ ਬੰਦਰਗਾਹ ਉਪਲਬਧ ਹੈ। ਉਹ ਭਾਰਤ ਤੋਂ ਐਕਸਪੋਰਟ ਕਰ ਸਕਦੇ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਿਚ ‘ਮੇਡ ਇਨ ਚਾਈਨਾ’ ਟੇਸਲਾ ਦੀ ਐਂਟਰੀ ਦੀ ਸੰਭਾਵਨਾ ਨੂੰ ਫਿਰ ਤੋਂ ਖਾਰਜ ਕੀਤਾ। ਉੁਨ੍ਹਾਂ ਕਿਹਾ ਕਿ ਭਾਰਤ ਵਿਚ ਉਨ੍ਹਾਂ ਦਾ ਸਵਾਗਤ ਹੈ ਪਰ ਮੰਨ ਲਓ ਕਿ ਉਹ ਚੀਨ ਵਿਚ ਮੈਨੂਫੈਕਚਰ ਕਰਨਾ ਚਾਹੁੰਦੇ ਹੋ ਤੇ ਉਸ ਨੂੰ ਭਾਰਤ ਵਿਚ ਵੇਚਣਾ ਚਾਹੁੰਦੇ ਹੋ ਤਾਂ ਭਾਰਤ ਲਈ ਚੰਗਾ ਨਹੀਂ ਹੈ।
ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲੋਨ ਮਸਕ ਦੀ ਇਲੈਕਟ੍ਰਿਕ ਕੰਪਨੀ ਟੇਸਲਾ ਲੰਬੇ ਸਮੇਂ ਤੋਂ ਭਾਰਤੀ ਬਾਜ਼ਾਰ ਵਿਚ ਐਂਟਰੀ ਦੀ ਰਾਹ ਦੇਖ ਰਹੀ ਹੈ। ਕੰਪਨੀ ਇਸ ਲਈ ਭਾਰਤ ਸਰਕਾਰ ਤੋਂ ਟੈਕਸ ਵਿਚ ਛੋਟ ਦੀ ਮੰਗ ਕਰ ਰਹੀ ਹੈ। ਭਾਰਤ ਸਰਕਾਰ ਟੇਸਲਾ ਦੀ ਟੈਕਸ ਛੋਟ ਦੀ ਡਿਮਾਂਡ ਨੂੰ ਕਈ ਵਾਰ ਖਾਰਜ ਕਰ ਚੁੱਕੀ ਹੈ ਤੇ ਇਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਮਸਕ ਦੀ ਕੰਪਨੀ ਟੇਸਲਾ ਭਾਰਤ ਵਿਚ ਆਪਣੀਆਂ ਗੱਡੀਆਂ ਇੰਪੋਰਟ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਉਸ ਨੂੰ ਟੈਕਸ ਵਿਚ ਛੋਟ ਚਾਹੀਦੀ ਹੈ। ਦੂਜੇ ਪਾਸੇ ਭਾਰਤ ਸਰਕਾਰ ਲਗਾਤਾਰ ਕਹਿੰਦੀ ਰਹੀ ਹੈ ਕਿ ਕੰਪਨੀ ਇੰਪੋਰਟ ਕਰਨ ਦੀ ਬਜਾਏ ਲੋਕਲ ਲੈਵਲ ‘ਤੇ ਗੱਡੀਆਂ ਮੈਨੂਫੈਕਚਰ ਕਰੇ।
ਵੀਡੀਓ ਲਈ ਕਲਿੱਕ ਕਰੋ -: