ਬਸਪਾ ਸੁਪਰੀਮੋ ਮਾਇਆਵਤੀ ਅਖਿਲੇਸ਼ ਯਾਦਵ ਦੇ ਉਸ ਬਿਆਨ ‘ਤੇ ਭੜਕ ਗਈ ਜਦੋਂ ਸਪਾ ਪ੍ਰਧਾਨ ਨੇ ਕਿਹਾ ਸੀ ਕਿ ਉਹ ਵੀ ਚਾਹੁੰਦੇ ਸਨ ਕਿ ਮਾਇਆਵਤੀ ਪੀਐੱਮ ਬਣੇ। ਮਾਇਆਵਤੀ ਨੇ ਅਖਿਲੇਸ਼ ਯਾਦਾਵ ਦੇ ਬਿਆਨ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਕਈ-ਕਈ ਪਾਰਟੀਆਂ ਨਾਲ ਗਠਜੋੜ ਕਰਕੇ ਵੀ ਆਪਣਾ ਸੀਐੱਮ ਬਣਨ ਦਾ ਸੁਪਨਾ ਪੂਰਾ ਨਹੀਂ ਕਰ ਸਕੇ ਉਹ ਦੂਜਿਆਂ ਨੂੰ ਪੀਐੱਮ ਬਣਾਉਣ ਦਾ ਸੁਪਨਾ ਕਿਵੇਂ ਪੂਰਾ ਕਰ ਸਕਦੇ ਹਨ।
ਮਾਇਆਵਤੀ ਨੇ ਕਿਹਾ ਕਿ ਇਸ ਦੇ ਨਾਲ ਹੀ ਜੋ ਲੋਕ ਸਭਾ ਆਮ ਚੋਣਾਂ ਵਿਚ ਬਸਪਾ ਨਾਲ ਗਠਜੋੜ ਕਰਕੇ ਖੁਦ 5 ਸੀਟਾਂ ਹੀ ਜਿੱਤ ਸਕੇ ਹਨ, ਤਾਂ ਫਿਰ ਉਹ ਬਸਪਾ ਦੇ ਮੁਖੀ ਨੂੰ ਕਿਵੇਂ ਪੀਐੱਮ ਬਣਾ ਸਕਣਗੇ? ਇਸ ਲਈ ਇਨ੍ਹਾਂ ਨੂੰ ਅਜਿਹੇ ਬਚਕਾਨੇ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੈਂ ਅੱਗੇ ਸੀਐੱਮ ਜਾਂ ਪੀਐੱਮ ਬਣਾਂ ਜਾਂ ਨਾ ਬਣਾਂ ਪਰ ਮੈਂ ਕਮਜ਼ੋਰ ਵਰਗਾਂ ਦੇ ਹਿੱਤ ‘ਚ ਮੈਂ ਦੇਸ਼ ਦੀ ਰਾਸ਼ਟਰਪਤੀ ਨਹੀਂ ਬਣ ਸਕਦੀ। ਹੁਣ ਯੂਪੀ ਵਿੱਚ ਸਪਾ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ।
ਦੱਸ ਦੇਈਏ ਕਿ ਮਾਇਆਵਤੀ ਤੇ ਅਖਿਲੇਸ਼ ਵਿਚਾਲੇ ਇਸ ਪੂਰੇ ਵਿਵਾਦ ਦੀ ਸ਼ੁਰੂਆਤ ਦੋ ਦਿਨ ਪਹਿਲਾਂ ਹੋਈ ਸੀ। ਅਖਿਲੇਸ਼ ਯਾਦਵ ਨੇ ਇੱਕ ਪ੍ਰੋਗਰਾਮ ਵਿਚ ਕਿਹਾ ਸੀ ਕਿ ਭਾਜਪਾ ਨੇ ਬਸਪਾ ਦਾ ਵੋਟ ਤਾਂ ਹਾਸਲ ਕਰ ਲਿਆ ਕੀ ਹੁਣ ਭਾਜਪਾ ਮਾਇਆਵਤੀ ਨੂੰ ਰਾਸ਼ਟਰਪਤੀ ਬਣਾਏਗੀ।
ਅਖਿਲੇਸ਼ ਦੇ ਇਸ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਯੂਪੀ ਦਾ ਸੀਐੱਮ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਸਕਦੀ ਹੈ ਪਰ ਰਾਸ਼ਟਰਪਤੀ ਬਣਨ ਦਾ ਨਹੀਂ। ਮਾਇਆਵਤੀ ਨੇ ਕਿਹਾ ਸੀ ਕਿ ਸਪਾ ਯੂਪੀ ਵਿਚ ਭਾਜਪਾ ਦੀ ਜਿੱਤ ਲਈ ਜ਼ਿੰਮੇਵਾਰ ਹੈ। ਸਪਾ ਮੈਨੂੰ ਰਾਸ਼ਟਰਪਤੀ ਬਣਾਉਣ ਦਾ ਸੁਪਨਾ ਦੇਖ ਰਹੀ ਹੈ ਤਾਂ ਕਿ ਯੂਪੀ ਸੀਐੱਮ ਅਹੁਦੇ ਦੇ ਰਸਤੇ ਤੋਂ ਮੈਂ ਹਟ ਜਾਵਾਂ।
ਵੀਡੀਓ ਲਈ ਕਲਿੱਕ ਕਰੋ -: