ਲੈਫਟੀਨੈਂਟ ਜਨਰਲ ਮਨੋਜ ਪਾਂਡੇ ਅੱਜ ਦੇਸ਼ ਦੇ ਨਵੇਂ ਥਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਦੇਸ਼ ਦੇ 29ਵੇਂ ਥਲ ਸੈਨਾ ਮੁਖੀ ਹੋਣਗੇ। ਮਨੋਜ ਪਾਂਡੇ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਥਾਂ ਲੈ ਲਈ ਹੈ। ਜਨਰਲ ਨਵਾਰਨੇ ਦਾ ਕਾਰਜਕਾਲ 30 ਅਪ੍ਰੈਲ ਨੂੰ ਖਤਮ ਹੋ ਗਿਆ ਸੀ। ਮਨੋਜ ਪਾਂਡੇ ਫੌਜ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਇੰਜੀਨੀਅਰ ਕੋਰ ਦੇ ਪਹਿਲੇ ਅਧਿਕਾਰੀ ਹੋਣਗੇ।
ਲੈਫਟੀਨੈਂਟ ਜਨਰਲ ਮਨੋਜ ਪਾਂਡੇ ਭਾਰਤੀ ਫੌਜ ਦੇ 29ਵੇਂ ਮੁਖੀ ਵਜੋਂ ਚੁਣੇ ਗਏ ਹਨ। ਮਨੋਜ ਪਾਂਡੇ ਜਨਰਲ ਮਨੋਜ ਮੁਕੁੰਦ ਨਰਵਾਣੇ ਦੀ ਥਾਂ ਲੈਣਗੇ। ਜਨਰਲ ਨਵਾਰਨੇ ਦਾ ਕਾਰਜਕਾਲ 30 ਅਪ੍ਰੈਲ ਨੂੰ ਖਤਮ ਹੋ ਗਿਆ ਸੀ। ਮਨੋਜ ਪਾਂਡੇ ਇਸ ਸਾਲ 1 ਫਰਵਰੀ ਨੂੰ ਥਲ ਸੈਨਾ ਦੇ ਉਪ ਮੁਖੀ ਬਣਨ ਤੋਂ ਪਹਿਲਾਂ ਫੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ। ਭਾਰਤੀ ਫੌਜ ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਫੌਜ ਦੀ ਇੰਜੀਨੀਅਰ ਕੋਰ ਦੇ ਕਿਸੇ ਅਧਿਕਾਰੀ ਨੂੰ ਫੌਜ ਦੀ ਕਮਾਨ ਸੌਂਪੀ ਜਾ ਰਹੀ ਹੈ। ਲੈਫਟੀਨੈਂਟ ਜਨਰਲ ਪਾਂਡੇ ਫੌਜ ਦੀ ਅਗਵਾਈ ਕਰਨ ਵਾਲੇ ਕੋਰ ਆਫ ਇੰਜੀਨੀਅਰਜ਼ ਦੇ ਪਹਿਲੇ ਅਧਿਕਾਰੀ ਹੋਣਗੇ। ਇਸ ਤੋਂ ਪਹਿਲਾਂ 13 ਲੱਖ ਜਵਾਨਾਂ ਵਾਲੀ ਫ਼ੌਜ ਦੇ ਮੁਖੀ ਸਿਰਫ਼ ਪੈਦਲ ਸੈਨਾ, ਤੋਪਖਾਨੇ ਅਤੇ ਬਖਤਰਬੰਦ ਰੈਜੀਮੈਂਟਾਂ ਦੇ ਅਧਿਕਾਰੀ ਹੀ ਰਹਿ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: