ਏਲਨ ਮਸਕ ਨੇ ਜਦੋਂ ਤੋਂ ਟਵਿੱਟਰ ਖਰੀਦਿਆ ਹੈ, ਉਦੋਂ ਤੋਂ ਟਵਿੱਟਰ ‘ਤੇ ਲੋਕ ਕੁਝ ਜ਼ਿਆਦਾ ਹੀ ਐਕਟਿਵ ਨਜ਼ਰ ਆਉਣ ਲੱਗੇ ਹਨ। ਇਸ ਤੋੰ ਬਾਅਦ ਇੰਟਰਨੈੱਟ ਯੂਜਰਸ ਉਨ੍ਹਾਂ ਨੂੰ ਦੂਜੀਆਂ ਕੰਪਨੀਆਂ ਖਰੀਦਣ ਦੀ ਅਪੀਲ ਕਰ ਰਹੇ ਹਨ। ਇਸ ਲਿਸਟ ਵਿਚ ਭਾਰਤੀ ਟੀਮ ਦੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਦਾ ਨਾਂ ਜੁੜ ਗਿਆ ਹੈ। ਸੁਭਮਨ ਨੇ ਟੇਸਲਾ ਦੇ ਸੀਈਓ ਏਲਨ ਸਮਕ ਤੋਂ ਸਵਿੱਗੀ ਖਰੀਦਣ ਦੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ ਤੋਂ ਉਨ੍ਹਾਂ ਦੇ ਫੈਂਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼ੁਭਮਨ ਨੇ ਟਵੀਟ ਕਰਕੇ ਏਲਨ ਮਸਕ ਤੋਂ ਫੂਡ ਡਲਿਵਰੀ ਸਟਾਰਟਅੱਪ ਸਵੀਗੀ (Swiggy) ਖਰੀਦਣ ਦੀ ਅਪੀਲ ਕੀਤੀ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਏਲਨ ਮਸਕ, ਪਲੀਜ਼ ਸਵੀਗੀ ਖਰੀਦ ਲਓ, ਜਿਸ ਨਾਲ ਉਹ ਸਮੇਂ ‘ਤੇ ਡਲਿਵਰੀ ਕਰ ਸਕਣ। ਗਿੱਲ ਨੇ ਆਪਣੇ ਇਸ ਟਵੀਟ ‘ਤੇ ਏਲਨ ਮਸਕ ਨੂੰ ਟੈਗ ਕੀਤਾ। ਮਸਕ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਸ਼ੁਭਮਨ ਗਿੱਲ ਦੇ ਇਸ ਟਵੀਟ ਦਾ ਭਾਵੇਂ ਹੀ ਏਲਨ ਮਸਕ ਤੇ ਕੋਈ ਜਵਾਬ ਨਾ ਦਿੱਤਾ ਹੋਵੇਗ ਪਰ ਸਵੀਗੀ ਨੇ ਗਿੱਲ ਦੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਸਵੀਗੀ ਨੇ ਟਵੀਟ ਕਰ ਲਿਖਿਆ ‘ਹਾਏ ਸ਼ੁਭਮਨ, ਟਵਿੱਟਰ ਨਹੀਂ, ਅਸੀਂ ਬੱਸ ਚਾਹੁੰਦੇ ਹਾਂ ਕਿ ਤੁਹਾਡੇ ਆਰਡਰ ਨਾਲ ਸਾਰਾ ਕੁਝ ਸਹੀ ਹੋਵੇ। ਆਪਣੇ ਡਿਟੇਲਸ ਨਾਲ ਡੀਐੱਮ ‘ਚ ਸਾਨੂੰ ਮਿਲੋ, ਅਸੀਂ ਤੇਜ਼ੀ ਨਾਲ ਕੰਮ ਕਰਾਂਗੇ। ਇਸ ਤੋਂ ਬਾਅਦ ਸਵੀਗੀ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿਚ ਲਿਖਿਆ ਕਿ ਉਨ੍ਹਾਂ ਨੂੰ ਸ਼ੁਭਮਨ ਦਾ ਮੈਸਜ ਮਿਲ ਗਿਆ ਹੈ, ਜਲਦ ਕੰਮ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਦਰਮਿਆਨ ਕੁਝ ਯੂਜਰਸ ਨੇ ਸ਼ੁਭਮਨ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੋਏ ਅਤੇ ਆਪਣੇ ਰਾਏਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਸਵੀਗੀ ਤੁਹਾਡੀ ਟੀ-20 ਬੈਟਿੰਗ ਤੋਂ ਜ਼ਿਆਦਾ ਫਾਸਟ ਹੈ। ਦੂਜੇ ਯੂਜਰ ਨੇ ਲਿਖਿਆ ਕਿ ਸ਼ੁਭਮਨ ਦੀ ਸਟ੍ਰਾਈਕ ਰੇਟ ਇਸ ਸੀਜ਼ਨ ‘ਚ ਕਿਸੇ ਵੀ ਤਰ੍ਹਾਂ ਤੋਂ ਵਿਰਾਟ ਕੋਹਲੀ ਤੋਂ ਬੇਹਤਰ ਨਹੀਂ ਹੈ।