ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਏ ਗਏ ਇਮਰਾਨ ਖਾਨ ਵੱਲੋਂ ਨਵੇਂ PM ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ‘ਤੇ ਸ਼ਬਦੀ ਹਮਲੇ ਦਿਨੋਂ-ਦਿਨ ਤੇਜ਼ ਹੁੰਦੇ ਜਾ ਰਹੇ ਹਨ। ਹੁਣ ਉਨ੍ਹਾਂ ਨੇ ਸ਼ਰੀਫ ਨੂੰ ‘ਮਾਫੀਆ’ ਕਰਾਰ ਦਿੱਤਾ ਹੈ। ਇਮਰਾਨ ਨੇ ਦੋਸ਼ ਲਗਾਇਆ ਕਿ ਸ਼ਰੀਫ ਪਰਿਵਾਰ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ 2018 ਵਿਚ ਇੱਕ ਮਹਿਲਾ ਨੂੰ ਪੈਸੇ ਦਿੱਤੇ ਸਨ। ਇਮਰਾਨ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਆਪਣੀ ਸਾਬਾਕ ਪਤਨੀ ਬੀਵੀ ਰੇਹਮ ਖਾਨ ਵੱਲ ਸੀ।
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਬੇਭਰੋਸਗੀ ਮਤੇ ਜ਼ਰੀਏ ਪੀਐੱਮ ਅਹੁਦੇ ਤੋਂ ਹਟਾਏ ਗਏ ਇਮਰਾਨ ਖਾਨ ਨੇ ਪੰਜਾਬ ਸੂਬੇ ਦੇ ਮੁਲਤਾਨ ਵਿਚ ਇੱਕ ਜਨਸਭਾ ਵਿਚ ਇਹ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸ਼ਰੀਫ ‘ਮਾਫੀਆ’ ਨੇ ਉਨ੍ਹਾਂ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿਥ ਨੂੰ ਨਹੀਂ ਬਖਸ਼ਿਆ ਸੀ। ਬ੍ਰਿਟੇਨ ਵਿਚ ਪੈਦਾ ਹੋਈ ਟੀਵੀ ਸਟਾਰ ਜੇਮਿਲਾ ‘ਤੇ ਯਹੂਦੀ ਲਾਬੀ ਦਾ ਮੈਂਬਰ ਹੋਣ ਦੇ ਦੋਸ਼ ਲਗਾਏ ਗਏ। ਉਨ੍ਹਾਂ ਨੂੰ ਇੱਕ ਸਾਲ ਤੱਕ ਅਦਾਲਤਾਂ ਦੇ ਚੱਕਰ ਕੱਟਣ ਪਏ।
ਰੈਲੀ ‘ਚ ਇਮਰਾਨ ਖਾਨ ਨੇ ਕਿਹਾ ਕਿ ਜੇਮਿਮਾ ‘ਤੇ ਦੋਸ਼ ਲਗਾਉਣ ਵਾਲੇ ਇਹੀ ਲੋਕ ਹਨ ਜਿਨ੍ਹਾਂ ਨੇ 2018 ਵਿਚ ਚੋਣਾਂ ਤੋਂ ਪਹਿਲਾਂ ਇਕ ਮਹਿਲਾ ਨੂੰ ਪੈਸੇ ਦੇ ਕੇ ਮੇਰੇ ਖਿਲਾਫ ਕਿਤਾਬ ਛਪਵਾਈ ਸੀ। ਹੁਣ ਇਹ ਇੱਕ ਵਾਰ ਫਿਰ ਮੇਰੇ ਚਰਿੱਤਰ ਹਨਨ ਦੀ ਫਿਕਾਰ ‘ਚ ਹਨ। ਇਹ ਲੋਕ ਈਦ ਦੇ ਬਾਅਦ ਕੁਝ ਅਜਿਹਾ ਕਰ ਸਕਦੇ ਹਨ ਪਰ ਮੈਂ ਉਨ੍ਹਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾੰ ਕਿ ਜਦੋਂ ਤੱਕ ਜ਼ਿੰਦਾ ਹਾਂ, ਉਦੋਂ ਤੱਕ ਉਨ੍ਹਾਂ ਖਿਲਾਫ ਲੜਦਾ ਰਹਾਂਗਾ।
ਇਮਰਾਨ ਖਾਨ ਨੇ ਮੁਲਤਾਨ ਦੀ ਰੈਲੀ ਵਿਚ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ‘ਤੇ ਦੋਸ਼ ਲਗਾਇਆ ਕਿ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸਨ ਉਦੋਂ ਉਨ੍ਹਾਂ ਨੇ ਸਭ ਤੋਂ ਵੱਧ ਐਨਕਾਊਂਟਰ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਹ ਮਾਫੀਆ ਖਿਲਾਫ ਬੋਲਣਾ ਬੰਦ ਨਹੀਂ ਕਰਨਗੇ। ਉਹ ਸ਼ਰੀਫ ਪਰਿਵਾਰ ਦੇ ਕਥਿਤ ਭ੍ਰਿਸ਼ਟਾਚਾਰਾਂ ‘ਤੇ ਜਲਦ ਹੀ ਵ੍ਹਾਈਟ ਪੇਪਰ ਜਾਰੀ ਕਰਨਗੇ। ਇਮਰਾਨ ਖਾਨ ਪੀਐੱਮ ਅਹੁਦੇ ਤੋਂ ਖੁਦ ਨੂੰ ਹਟਾਏ ਜਾਣ ਦੀ ਵਿਦੇਸ਼ੀ ਸਾਜ਼ਿਸ਼ ਕਰਾਰ ਦਿੰਦੇ ਰਹੇ ਹਨ ਤੇ ਸ਼ਹਿਬਾਜ਼ ਸ਼ਰੀਫ ਨੂੰ ਭ੍ਰਿਸ਼ਟ ਸ਼ਾਸਕ ਦੱਸਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: