ਕਾਂਗਰਸੀ ਆਗੂ ਅਲਕਾ ਲਾਂਬਾ ਨੇ ਅੱਜ ਹਾਈਕੋਰਟ ਦਾ ਰੁਖ਼ ਕੀਤਾ। ਉਸ ਖਿਲਾਫ ਕੇਜਰੀਵਾਲ ਬਾਰੇ ਬਿਆਨ ਦੇਣ ਦਾ ਮਾਮਲਾ ਦਰਜ ਹੈ। ਉਸ ਨੇ FIR ਰੱਦ ਕਰਨ ਸਬੰਧੀ ਪਟੀਸ਼ਨ ਪਾਈ ਹੈ। ਇਸ ਦੀ ਸੁਣਵਾਈ 5 ਮਈ ਨੂੰ ਹੋਵੇਗੀ।
ਉਸ ‘ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨ ਨਾਲ ਸਬੰਧ ਹੋਣ ਦੇ ਬਿਆਨ ਦਿੱਤੇ ਗਏ ਸਨ। ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਜੋ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ, ਉਹ ਬਦਲਾ ਲੈਣ ‘ਤੇ ਉਤਰ ਆਈ ਹੈ। ਉਸ ਨੂੰ 26 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ ਇਸ ਲਈ ਉਹ 25 ਤਰੀਕ ਨੂੰ ਹੀ ਪੰਜਾਬ ਆਈ ਸੀ।
ਵੀਡੀਓ ਲਈ ਕਲਿੱਕ ਕਰੋ -: