ਪਹਿਲਾਂ ਭਾਜਪਾ, ਕਾਂਗਰਸ ਤੇ ਫਿਰ ਜੇਡੀਯੂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣਾਵੀ ਰਣਨੀਤੀਕਾਰ ਰਹਿ ਚੁੱਕੇ ਪ੍ਰਸ਼ਾਂਤ ਕਿਸ਼ੋਰ ਹੁਣ ਦੂਜਿਆਂ ਲਈ ਰਣਨੀਤੀ ਨਹੀਂ ਬਣਾਉਣਗੇ। ਪੀਕੇ ਹੁਣ ਆਪਣੀ ਪਾਰਟੀ ਲਈ ਏਜੰਡਾ ਤਿਆਰ ਕਰਨਗੇ। PK ਨੇ ਇਸ ਵੱਲ ਇਸ਼ਾਰਾ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਟਵੀਟ ਕਰਕੇ ਕਿਹਾ ਕਿ ਜਨਤਾ ਦੇ ਵਿਚ ਜਾਣ ਦਾ ਸਮਾਂ ਆ ਗਿਆ ਹੈ। ਇਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ।
ਪੀਕੇ ਦੀ ਨਵੀਂ ਪਾਰਟੀ ਕਦੋਂ ਲਾਂਚ ਹੋਵੇਗੀ, ਅਜੇ ਇਸ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਪ੍ਰਸ਼ਾਂਤ ਕਿਸ਼ੋਰ ਜਲਦ ਹੀ ਇੱਕਠੇ ਪੂਰੇ ਦੇਸ਼ ਵਿਚ ਪਾਰਟੀ ਲਾਂਚ ਕਰਨਗੇ। ਖਾਸ ਗੱਲ ਇਹ ਹੈ ਕਿ ਪੀਕੇ ਅਜੇ ਪਟਨਾ ਵਿਚ ਹੀ ਹਨ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਲਈ ਇਥੇ ਨਵੀਂ ਰਣਨੀਤੀ ਤਿਆਰ ਕਰ ਰਹੇ ਹਨ।
ਪੀਕੇ ਨੇ ਟਵੀਟ ਕਰਕੇ ਕਿਹਾ ਕਿ ਲੋਕਤੰਤਰ ਵਿਚ ਪ੍ਰਭਾਵਸ਼ਾਲੀ ਯੋਗਦਾਨ ਦੇਣ ਦੀ ਉਨ੍ਹਾਂ ਦੀ ਭੁੱਖ ਤੇ ਲੋਕਾਂ ਪ੍ਰਤੀ ਕਾਰਜ ਨੀਤੀ ਤਿਆਰ ਕਰਨ ਵਿਚ ਮਦਦ ਕਰਨ ਦਾ ਸਫਰ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾਹੈ। ਅੱਜ ਜਦੋਂ ਉਹ ਪੰਨੇ ਪਲਟਦੇ ਹਨ ਤਾਂ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਅਸਲੀ ਮਾਲਕਾਂ ਵਿਚ ਜਾਣ ਮਤਲਬ ਲੋਕਾਂ ਵਿਚ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਣ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਕਾਂਗਰਸ ਵਿਚ ਗੱਲ ਨਾ ਬਣਨ ਦੇ ਬਾਅਦ ਪ੍ਰਸ਼ਾਂਤ ਕਿਸ਼ੋਰ ਰਾਸ਼ਟਰੀ ਤੇ ਖੇਤਰੀ ਪੱਧਰ ‘ਤੇ ਸਿਆਸਤ ‘ਚ ਵੱਡਾ ਧਮਾਕਾ ਕਰਨ ਦੀ ਤਿਆਰੀ ਵਿਚ ਹਨ। ਸੂਤਰਾਂ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਪੂਰੀ ਤਰ੍ਹਾਂ ਆਧੁਨਿਕ ਹੋਵੇਗੀ, ਡਿਜੀਟਲ ਹੋਵੇਗੀ ਤੇ ਜਨਸੰਪਰਕ ਕਰਨ ਲਈ ਨਵੇਂ ਉਨਤ ਤਕਨੀਕ ਨਾਲ ਲਾਂਚ ਹੋਵੇਗੀ। ਪਾਰਟੀ ਦਾ ਨਾਂ ਕੀ ਹੋਵੇਗਾ। ਇਸ ਨੂੰ ਲੈ ਕੇ ਹੁਣ ਤੱਕ ਕੋਈ ਗੱਲ ਫਾਈਨਲ ਨਹੀਂ ਹੋਈ ਹੈ ਪਰ ਸੂਤਰਾਂ ਮੁਤਾਬਕ ਪੀਕੇ ਇੱਕ-ਦੋ ਸਾਲ ਵਿਚ ਆਪਣੀ ਸਿਆਸੀ ਪਾਰਟੀ ਲਾਂਚ ਕਰਨਗੇ।