ਅੰਮ੍ਰਿਤਸਰ ਦੇ ਸੀਮਾ ਸੁਰੱਖਿਆ ਬਲਾਂ ਵੱਲੋਂ ਸਰਹੱਦੀ ਵਾੜ ਤੋਂ ਅੱਗੇ ਖੇਤਾਂ ਵਿਚੋਂ 3 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੀ ਹੈਰੋਇਨ ਦੀ ਅੰਤਰ-ਰਾਸ਼ਟਰੀ ਬਜ਼ਾਰ ‘ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲਾਂ ਤੇ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਾਕਿਸਤਾਨ ਵੱਲੋਂ ਵਾਰ-ਵਾਰ ਨਸ਼ੀਲੇ ਪਦਾਰਥ ਭਾਰਤ ਵੱਲ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬੀਐੱਸਐੱਫ ਵੱਲੋਂ ਅਸਫਲ ਕੀਤਾ ਜਾ ਰਿਹਾ ਹੈ। ਬੀਐੱਸਐੱਫ ਵੱਲੋਂ ਸਰਹੱਦੀ ਖੇਤਰ ਵਿਚ ਲਗਾਤਾਰ ਸਰਚ ਮੁਹਿੰਮ ਚਲਾਈ ਜਾ ਰਿਹਾ ਹੈ। ਕੰਢੇਦਾਰ ਤਾਰ ਦੇ ਉਸ ਪਾਰ ਆਪਣੇ ਸਰਹੱਦੀ ਖੇਤਰ ਤੋਂ ਅਕਸਰ ਪਾਕਿਸਤਾਨੀ ਸਮੱਗਲਰ ਨਸ਼ੀਲੇ ਪਦਾਰਥ ਸੁੱਟਦੇ ਹਨ। ਕੰਢੇਦਾਰ ਤਾਰ ਦੇ ਉਸ ਪਾਰ ਸਿਰਫ ਕਿਸਾਨਾਂ ਨੂੰ ਜਾਣ ਦੀ ਇਜਾਜ਼ਤ ਹੈ।
ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਨਾਂ ਦਾ ਕਿਸਾਨ ਅੱਜ ਜਦੋਂ ਕੰਢੇਦਾਰ ਤਾਰ ਦੇ ਪਾਰ ਜਦੋਂ ਖੇਤੀ ਕਰਨ ਗਿਆ ਤਾਂ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਨੂੰ ਉਸ ਨੂੰ ਕੁਝ ਲੁਕਾਉਂਦੇ ਹੋਏ ਦੇਖਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 3 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: