ਦੇਸ਼ ਵਿੱਚ ਕੋਰੋਨਾ ਦੇ ਓਮੀਕ੍ਰਾਨ ਸਬ-ਵੇਰੀਐਂਟ XE ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਦਰਅਸਲ ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਗੁਜਰਾਤ ਤੋਂ XE ਵੇਰੀਐਂਟ ਦੇ ਦੋ ਅਪੁਸ਼ਟ ਮਾਮਲੇ ਸਾਹਮਣੇ ਆਏ ਸਨ। ਇਹ ਪਹਿਲੀ ਵਾਰ ਹੈ ਜਦੋਂ XE ਵੇਰੀਐਂਟ ਦੀ ਭਾਰਤੀ SARS-CoV2 ਜੀਨੋਮਿਕਸ ਸੀਕੁਏਂਸਿੰਗ ਕੰਸੋਰਟੀਅਮ (INSACOG) ਵੱਲੋਂ ਪੁਸ਼ਟੀ ਕੀਤੀ ਗਈ ਹੈ। INSACOG ਭਾਰਤ ਸਰਕਾਰ ਵੱਲੋਂ ਸਥਾਪਿਤ ਰਾਸ਼ਟਰੀ ਜਾਂਚ ਲੈਬਾਰਟਰੀਆਂ ਦਾ ਇੱਕ ਨੈਟਵਰਕ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ XE ਸਬ-ਵੇਰੀਐਂਟ ਤੋਂ ਹੋਣ ਵਾਲੀ ਕੋਵਿਡ ਇਨਫੈਕਸ਼ਨ ਦੂਜੇ ਰੂਪਾਂ ਤੋਂ ਵੱਖ ਹੈ। ਨਵਾਂ ਸਬ-ਵੇਰੀਐਂਟ ਓਮੀਕ੍ਰਾਨ ਦੇ ਮੌਜੂਦਾ ਪ੍ਰਮੁੱਖ BA.2 ਵੇਰੀਐਂਟ ਨਾਲੋਂ ਸਿਰਫ਼ 10 ਫੀਸਦੀ ਵੱਧ ਫੈਲਣ ਵਾਲਾ ਪਾਇਆ ਗਿਆ ਹੈ। ਦੱਸ ਦੇਈਏ ਕਿ ਓਮੀਕ੍ਰਾਨ ਦੇ BA.2 ਵੇਰੀਐਂਟ ਕਰਕੇ ਜਨਵਰੀ ਵਿੱਚ ਭਾਰਤ ਵਿੱਚ ਕੋਰੋਨਾ ਦੀ ਤੀਜੀ ਕੋਵਿਡ ਲਹਿਰ ਆਈ ਆਈ।
ਇੱਕ ਸਰਕਾਰੀ ਅਧਿਕਾਰੀ ਨੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ, “ਦੇਸ਼ ਵਿੱਚ ਹੁਣ ਤੱਕ ਮੁੱਠੀ ਭਰ ਤੋਂ ਘੱਟ ਰੀਕੌਂਬੀਨੈਂਟ ਵੇਰੀਐਂਟਸ ਦਾ ਪਤਾ ਲਗਾਇਆ ਗਿਆ ਹੈ। ਇਹ ਸਾਰੇ ਭੂਗੌਲਿਕ ਤੌਰ ‘ਤੇ ਵੱਖ-ਵੱਖ ਖੇਤਰਾਂ ਤੋਂ ਹਨ। ਕੋਈ ਕਲੱਸਟਰ ਫਾਰਮੇਸ਼ਨ ਨਹੀਂ ਦੇਖਿਆ ਗਿਆ ਹੈ।”
XE ਸੈਂਪਲ ਕਿੱਥੋਂ ਲਿਆ ਗਿਆ ਸੀ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਪਰ ਅਧਿਕਾਰੀ ਨੇ ਕਿਹਾ ਕਿ ਦੋ ਰਾਜਾਂ ਤੋਂ ਪਹਿਲਾਂ ਰਿਪੋਰਟ ਕੀਤੇ ਗਏ ਦੋ ਅਪੁਸ਼ਟ ਮਾਮਲਿਆਂ ਵਿੱਚੋਂ ਮਹਾਰਾਸ਼ਟਰ ਦਾ ਸੈਂਪਲ ਸਬ-ਵੇਰੀਐਂਟ ਦਾ ਨਹੀਂ ਸੀ।
INSACOG ਦੇ ਹਫਤਾਵਾਰੀ ਬੁਲੇਟਿਨ ਵਿੱਚ XE ਦੀ ਪੁਸ਼ਟੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ 12 ਰਾਜਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਮਾਸਕ ਨੂੰ ਫਿਰ ਤੋਂ ਲਾਜ਼ਮੀ ਬਣਾਇਆ ਗਿਆ ਹੈ। ਇਸ ਦੌਰਾਨ 25 ਅਪ੍ਰੈਲ ਤੱਕ ਦੇ ਸਰਕਾਰੀ ਅੰਕੜਿਆਂ ਮੁਚਾਹਤ 19 ਹੋਰ ਰਾਜਾਂ ਦੇ ਕੇਸਾਂ ਵਿੱਚ ਕਮੀ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਪਹਿਲਾਂ ਇੰਡੀਅਨ SARS-CoV-2 ਜੀਨੋਮਿਕਸ ਐਸੋਸੀਏਸ਼ਨ (INSACOG) ਨੇ ਜੀਨੋਮ ਸੀਕੁਏਂਸਿੰਗ ਵਿਸ਼ਲੇਸ਼ਣ ਦੇ ਆਧਾਰ ‘ਤੇ ਕਿਹਾ ਸੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਘੱਟ ਰੀਕੌਂਬੀਨੈਂਟ (ਰੀਕੌਂਬੀਨੈਂਟ) ਰੂਪ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਸਥਾਨਕ ਜਾਂ ਹੋਰ ਪੱਧਰ ‘ਤੇ ਇਨਫੈਕਸ਼ਨ ਵਿੱਚ ਵਾਧਾ ਨਹੀਂ ਦਿਖਾਇਆ ਗਿਆ ਹੈ ਅਤੇ ਗੰਭੀਰ ਲਾਗ ਜਾਂ ਹਸਪਤਾਲ ਵਿੱਚ ਦਾਖਲ ਹੋਣ ਦਾ ਖਤਰਾ ਨਹੀਂ ਹੈ।