ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮਿਲ ਰਹੇ ਸਕਾਰਾਤਮਕ ਸੰਕੇਤਾਂ ਅਤੇ ਏਸ਼ੀਆਈ ਬਾਜ਼ਾਰ ਦੇ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਦਾ ਅਸਰ ਵੀਰਵਾਰ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਇੱਕ ਦਿਨ ਦੀ ਛੁੱਟੀ ਤੋਂ ਬਾਅਦ ਵੀਰਵਾਰ ਸਵੇਰੇ ਪ੍ਰਮੁੱਖ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ। 30 ਅੰਕਾਂ ਵਾਲਾ ਸੈਂਸੈਕਸ 57,124.91 ਦੇ ਪੱਧਰ ‘ਤੇ ਚੜ੍ਹ ਕੇ ਖੁੱਲ੍ਹਿਆ। ਜਦੋਂ ਕਿ 50 ਅੰਕਾਂ ਵਾਲਾ ਨਿਫਟੀ 17,096.60 ‘ਤੇ ਖੁੱਲ੍ਹਿਆ।
ਅੱਜ ਦੇਸ਼ ਦਾ ਸਭ ਤੋਂ ਵੱਡਾ LIC IPO ਵੀ ਨਿਵੇਸ਼ਕਾਂ ਲਈ ਖੁੱਲ੍ਹ ਰਿਹਾ ਹੈ। ਇਸ IPO ਨੂੰ ਨਿਵੇਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਣ ਦੀ ਉਮੀਦ ਹੈ। ਅਮਰੀਕੀ ਬਾਜ਼ਾਰ ‘ਚ ਡਾਓ ਜੋਂਸ ਪਿਛਲੇ 2 ਦਿਨਾਂ ਤੋਂ 150 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਹੈ। ਨੈਸਡੈਕ ‘ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 84.88 ਅੰਕਾਂ ਦੇ ਨੁਕਸਾਨ ਨਾਲ 56,975.99 ‘ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ ਵੀ 33.45 ਅੰਕਾਂ ਦੀ ਗਿਰਾਵਟ ਨਾਲ 17,069.10 ‘ਤੇ ਬੰਦ ਹੋਇਆ।
ਵੀਡੀਓ ਲਈ ਕਲਿੱਕ ਕਰੋ -: