ਚੀਨ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। 26 ਸ਼ਹਿਰਾਂ ਵਿੱਚ ਲੌਕਡਾਊਨ ਲੱਗਾ ਹੋਇਆ ਹੈ। 21 ਕਰੋੜ ਦੀ ਅਬਾਦੀ ਘਰਾਂ ਵਿੱਚ ਕੈਦ ਹੈ। ਚੀਨ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਨੂੰ ਕਾਬੂ ਕਰਨ ਵਿੱਚ ਨਾਕਾਮ ਸਾਬਿਤ ਹੋ ਰਿਹਾ ਹੈ, ਜਿਸ ਮਗਰੋਂ ਸਿਹਤ ਵਿਭਾਗ ਜ਼ਬਰਦਸਤੀ ਲੋਕਾਂ ਦਾ ਕੋਰੋਨਾ ਟੈਸਟ ਕਰ ਰਿਹਾ ਹੈ।
ਲੋਕ ਕੋਰੋਨਾ ਵਾਇਰਸ ਤੋਂ ਜ਼ਿਆਦਾ ਲੌਕਡਾਊਨ ਤੋਂ ਡਰੇ ਹੋਏ ਹਨ। ਸ਼ੰਘਾਈ ਤੇ ਹੋਰ ਸ਼ਹਿਰਾਂ ਤੋਂ ਅਜਿਹੇ ਕਈ ਵੀਡੀਓ ਸਾਹਮਣੇ ਆ ਰਹੇ ਹਨ, ਜੋ ਇਸ ਦਾ ਸਬੂਤ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਖ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੋਵਿਡ ਟੈਸਟ ਲਈ ਔਰਤ ਨੂੰ ਜ਼ਮੀਨ ‘ਤੇ ਹੇਠਾਂ ਸੁੱਟ ਦਿੱਤਾ ਗਿਆ।
ਵੀਡੀਓ ਵਿੱਚ ਔਰਤ ਟੈਸਟ ਸੈਂਟਰ ਦੇ ਫਰਸ਼ ‘ਤੇ ਡਿੱਗੀ ਦਿਖਾਈ ਦੇ ਰਹੀ ਹੈ। ਉਹ ਚੀਕ ਰਹੀ ਹੈ ਤੇ ਜ਼ਬਰਦਸਤੀ ਟੈਸਟ ਦਾ ਵਿਰੋਧ ਕਰ ਰਹੀ ਹੈ। ਉਸ ਵੇਲੇ ਇਕ ਆਦਮੀ ਉਸ ਦੇ ਹੱਥਾਂ ਨੂੰ ਆਪਣੇ ਗੋਡਿਆਂ ਵਿੱਚ ਦਬਾ ਲੈਂਦਾ ਹੈ ਤੇ ਉਸ ਨੂੰ ਮਜ਼ਬੂਤੀ ਫੜ ਲੈਂਦਾ ਹੈ। ਇਸ ਮਗਰੋਂ ਔਰਤ ਦਾ ਮੂੰਹ ਖੋਲ੍ਹਿਆ ਜਾਂਦਾ ਹੈ ਤੇ ਪੀਪੀਈ ਕਿੱਟ ਪਹਿਨੀਂ ਸਿਹਤ ਕਰਮਚਾਰੀ ਉਸ ਦਾ ਸਵਾਬ ਸੈਂਪਲ ਲੈਂਦਾ ਹੈ।
ਇਸ ਤਰ੍ਹਾਂ ਦੇ ਹੋਰ ਵੀ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿੱਚ ਚੀਨੀ ਸਿਹਤ ਕਰਮਚਾਰੀਆਂ ਨੂੰ ਲਾਜ਼ਮੀ ਕੋਵਿਡ ਟੈਸਟ ਲਈ ਜ਼ਬਰਦਸਤੀ ਕਰਦਿਆਂ ਵੇਖਿਆ ਜਾ ਸਕਦਾ ਹੈ। ਸਿਹਤ ਕਰਮਚਾਰੀ ਇੱਕ ਬੁੱਢੇ ਬੰਦੇ ਦੇ ਘਰ ਵਿੱਚ ਜ਼ਬਰਦਸਤੀ ਵੜ ਗਏ ਤੇ ਉਸ ਦਾ ਕੋਵਿਡ ਟੈਸਟ ਕੀਤਾ ਸੀ।
ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਲਈ ਲੋਕਾਂ ਦੇ ਘਰ ਉਨ੍ਹਾਂ ਤੋਂ ਜ਼ਬਰਦਸਤੀ ਖੋਹੇ ਜਾ ਰਹੇ ਹਨ। ਇੱਕ ਵੀਡੀਓ ਵਿੱਚ ਪੀਪੀਈ ਕਿੱਟ ਪਹਿਨੀਂ ਪੁਲਿਸ ਨੂੰ ਹਾਊਸਿੰਗ ਕੰਪਲੈਕਸ ਦੇ ਬਾਹਰ ਲੋਕਾਂ ਨੂੰ ਨਵੇਂ ਨਿਯਮ ਬਾਰੇ ਦੱਸਦੇ ਵੇਖਿਆ ਗਿਆ। ਇਸ ਬਾਰੇ ਸੁਣਨ ਮਗਰੋਂ ਲੋਕਾਂ ਨੂੰ ਚੀਕਦੇ ਹਏ ਵੇਖਿਆ ਗਿਆ। ਪੁਲਿਸ ਨੂੰ ਲੋਕਾਂ ਨੂੰ ਕੁੱਟਦੇ ਹੋਏ ਵੇਖਆ ਗਿਆ। ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਲਈ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ‘ਤੇ ਵੈਲਡਿੰਗ ਕਰਕੇ ਉਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਝਿੰਜਿੰਗਿਆਨ, ਜਿਲਿਨ, ਸ਼ੰਘਾਈ, ਬੀਜਿੰਗ ਸਣੇ 8 ਸੂਬਿਆਂ ਵਿੱਚ ਲਗਭਗ ਦੋ ਮਹੀਨਿਆਂ ਤੋਂ ਸਕੂਲ ਬੰਦ ਹਨ। ਓਮੀਕ੍ਰਾਨ ਵਾਇਰਸ ਕਰਕੇ ਕੇਸ ਘੱਟ ਨਹੀਂ ਹੋ ਰਹੇ। ਜਿਨਪਿੰਗ ਸਰਕਾਰ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਵਿੱਚ ਪੜ੍ਹਣ ਵਾਲੇ ਪ੍ਰਾਇਮਰੀ ਬੱਚਿਆਂ ਦੀ ਕੋਰੋਨਾ ਵਾਇਰਸ ਟੈਸਟਿੰਗ ਦੇ ਹੁਕਮ ਦਿੱਤੇ ਹਨ। ਬੱਚਿਆਂ ਨੂੰ ਘਰਾਂ ਤੋਂ ਲਿਆ ਕੇ ਜਾਂਚ ਹੋ ਰਹੀ ਹੈ।