ਹਰਿਆਣਾ ਦੇ ਕਰਨਾਲ ਵਿਚ ਪੁਲਿਸ ਵੱਲੋਂ ਬੀਤੇ ਦਿਨੀਂ 4 ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਸਨ। ਗ੍ਰਿਫਤਾਰ ਕੀਤੇ ਗਏ 4 ਨੌਜਵਾਨਾਂ ਦੇ ਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੱਸੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਦੀ ਪਛਾਣ ਫਿਰੋਜ਼ਪੁਰ ਤੇ ਲੁਧਿਆਣਾ ਵਾਸੀ ਵਜੋਂ ਦੱਸੀ ਜਾ ਰਹੀ ਹੈ। ਸ਼ੱਕੀ ਖਾੜਕੂਆਂ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਚਾਰੋਂ ਅੱਤਵਾਦੀ ਪੁਲਿਸ ਰਿਮਾਂਡ ‘ਚ ਹਨ। ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਫੜੇ ਗਏ ਨੌਜਵਾਨਾਂ ਦੇ ਰਿਸ਼ਤੇਦਾਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਵਿਚੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਿੰਜੋ ਨਾਲ ਸਬੰਧਤ ਦੋ ਲੜਕੇ ਗੁਰਪ੍ਰੀਤ ਤੇ ਅਮਨਦੀਪ ਦੇ ਫਰੀਦਕੋਟ ਵਿਚ ਰਹਿੰਦੇ ਮਾਮਲੇ ਦੇ ਲੜਕੇ ਜਸ਼ਨਪ੍ਰੀਤ ਨੂੰ ਸੁਰੱਖਿਆ ਏਜੰਸੀਆਂ ਵੱਲੋ ਹਿਰਾਸਤ ‘ਚ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਸੀਆਈਏ-1 ਪੁਲਿਸ ਨੇ ਚਾਰੋਂ ਅੱਤਵਾਦੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਪੁਲਿਸ ਦੀ ਮੰਗ ‘ਤੇ ਅੱਤਵਾਦੀਆਂ ਨੂੰ 10 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ ਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅੱਤਵਾਦੀਆਂ ਕੋਲੋਂ ਇੱਕ ਦੇਸੀ ਪਿਸਤੌਲ, 31 ਕਾਰਤੂਸ, 1.30 ਲੱਖ ਰੁਪਏ ਨਕਦ, 3 ਲੋਹੇ ਦੇ ਕੰਟੇਨਰ ਬਰਾਮਦ ਹੋਏ ਹਨ।
ਫੜ੍ਹਿਆ ਗਿਆ ਗੁਰਪ੍ਰੀਤ ਸਿੰਘ ਵਿੰਜੋ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਰਹਿਣਾ ਵਾਲਾ ਹੈ। ਪਰਿਵਾਰ ਵੱਲੋਂ ਬੇਦਖਲ ਕਰਨ ਤੋਂ ਬਾਅਦ ਉਹ ਲੁਧਿਆਣਾ ਵਿਚ ਰਹਿਣ ਲੱਗਾ ਸੀ। ਉਸ ‘ਤੇ ਚੋਰੀ ਤੇ ਲੁੱਟ ਦੇ 6 ਮਾਮਲੇ ਦਰਜ ਹਨ। ਗੁਰਪ੍ਰੀਤ ਸਿੰਘ ਦੇ ਖਾਲਿਸਤਾਨੀ ਵਿਚਾਰਧਾਰਾ ਦੇ ਲੋਕਾਂ ਨਾਲ ਵੀ ਸੰਪਰਕ ਰਹੇ ਹਨ। ਇਸੇ ਤਰ੍ਹਾਂ ਅਮਨਦੀਪ ਵੀ ਪਿੰਡ ਵਿੰਜੋ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਉਹ ਗੁਰਪ੍ਰੀਤ ਦਾ ਛੋਟਾ ਭਰਾ ਹੈ। ਪਹਿਲਾਂ ਉਹ ਟੈਕਸੀ ਚਲਾਉਂਦਾ ਸੀ ਪਰ ਭਰਾ ਦੇ ਕਹਿਣ ‘ਤੇ ਤੇ ਪੈਸਿਆਂ ਦੇ ਲਾਲਚ ਵਿਚ ਆ ਕੇ ਉਸ ਨੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਤੀਜਾ ਸ਼ੱਕੀ ਪਰਮਿੰਦਰ ਸਿੰਘ ਖਰਾਦ ਦਾ ਕੰਮ ਕਰਦਾ ਸੀ। ਉਸ ਦਾ ਪੂਰਾ ਪਰਿਵਾਰ ਮੱਖੂ ਤੋਂ ਲੁਧਿਆਣਾ ਸ਼ਿਫਟ ਹੋ ਗਿਆ। ਤੇ ਇਥੇ ਅਪਰਾਧਿਕ ਕਿਸਮ ਦੇ ਲੋਕਾਂ ਨਾਲ ਉਸ ਦਾ ਸੰਪਰਕ ਹੋ ਗਿਆ ਤੇ ਉਹ ਦੋਸ਼ੀ ਬਣ ਗਿਆ। ਉਸ ‘ਤੇ 3 ਅਪਰਾਧਕ ਮਾਮਲੇ ਦਰਜ ਹਨ। ਚੌਥਾ ਫੜ੍ਹਿਆ ਗਿਆ ਵਿਅਕਤੀ ਭੁਪਿੰਦਰ ਸਿੰਘ ਲੁਧਿਆਣਾ ਦਾ ਹੈ। ਉਹ ਇੱਕ ਫੈਕਟਰੀ ਵਿਚ ਨੌਕਰੀ ਕਰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਦੋਸਤਾਂ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਿਹਾ ਹੈ।