ਬੀਜੇਪੀ ਨੇਤਾ ਤਜਿੰਦਰ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਤਿੰਨ ਰਾਜਾਂ ਦਿੱਲੀ, ਪੰਜਾਬ ਤੇ ਹਰਿਆਣਾ ਵਿੱਚ ਸਿਆਸੀ ਤੂਫਾਨ ਜਿਹਾ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ ਖਿਲਾਫ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਇਸੇ ਵਿਚਾਲੇ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਬੱਗਾ ਨੂੰ ਗ੍ਰਿਫਤਾਰ ਕਰਨ ਆਏ ਪੁਲਿਸ ਕਰਮਚਾਰੀਆਂ ਵਿੱਚੋਂ ਇੱਕ ਦੇ ਡਰੱਗ ਲਿੰਕ ਹਨ ਤੇ ਉਸ ਨੇ ਆਪਣੇ ਪਿਛਲੇ ਕਨੈਕਸ਼ਨ ਨੂੰ ਲੁਕਾਉਣ ਲਈ ਆਪਣਾ ਨਾਂ ਬਦਲ ਲਿਆ ਹੈ।
ਸਿਰਸਾ ਨੇ ਕਿਹਾ ਕਿ ਜਿਹੜਾ ਡੀ.ਐੱਸ.ਪੀ. ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਆਇਆ ਸੀ, ਉਸ ਨੂੰ ਅਰਵਿੰਦ ਕੇਜਰੀਵਾਲ ਨੇ ਟਾਸਕ ਦਿੱਤਾ ਸੀ। ਉਹ ਸਭ ਤੋਂ ਵੱਡੇ ਡਰੱਗ ਰੈਕੇਟ ਵਿੱਚੋਂ ਇੱਕ ਨਾਲ ਜੁੜਿਆ ਹੋਇਆ ਹੈ। ਡਰੱਗ ਕਾਰੋਬਾਰੀ ਸਰਬਜੀਤ ਸਿੰਘ ਨੇ ਉਸ ਦੀ ਪੋਸਟਿੰਗ ਵਿੱਚ ਮਦਦ ਕੀਤੀ, ਉਹ ਹੁਣ ਜੇਲ੍ਹ ਵਿੱਚ ਹੈ।
ਸਿਰਸਾ ਨੇ ਇਹ ਵੀ ਦਾਅਵਾ ਕੀਤਾ ਕਿ ਕੁਲਜਿੰਦਰ ਸਿੰਧੂ ਨੇ ਕੇ.ਐੱਸ. ਸਿੰਧੂ ਅਖਵਾਉਣਾ ਪਸੰਦ ਕੀਤਾ ਕਿਉਂਕਿ ਉਸ ਦੇ ਪਿਛਲੇ ਅੱਤਵਾਦੀ ਸਬੰਧ ਸਨ। ਪੁਲਿਸ ਜਾਂ ‘ਆਪ’ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਸਿਰਸਾ ਨੇ ਕਿਹਾ ਕਿ ਡਰੱਗ ਲਾਰਡ ਸਰਬਜੀਤ ਸਿੰਘ ਤੇ ਪੰਜਾਬ ਦੇ ਤਤਕਾਲੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਵਿਚਾਲੇ ਲੀਕ ਹੋਈ ਆਡੀਓ ਗੱਲਬਾਤ ਨੂੰ ਸੁਣੋ, ਜਿਥੇ ਸਰਬਜੀਤ ਦਾ ਕਹਿਣਾ ਹੈ ਕਿ ਕੁਲਜਿੰਦਰ ‘ਤੇ ਉਸ ਨੂੰ ਪੂਰਾ ਵਿਸ਼ਵਾਸ ਹੈ ਤੇ ਉਹ ਕਿਸੇ ਵੀ ਗੈਰ-ਕਾਨੂੰਨੀ ਆਪ੍ਰੇਸ਼ਨ ਨੂੰ ਅੰਜਾਮ ਦੇ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਤੇਜਿੰਦਰ ਬੱਗਾ ਖਿਲਾਫ ਅੱਜ ਮੋਹਾਲੀ ਕੋਰਟ ਵੱਲੋਂ ਵਾਰੰਟ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।