ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਦਿੱਲੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਹੁਣ ਸ਼ਰਾਬ ਸਰਵ ਕਰਨ ਵਾਲੇ ਦਿੱਲੀ ਦੇ ਸਾਰੇ ਪਬ, ਬਾਰ ਤੇ ਰੈਸਟੋਰੈਂਟ ਵਿਚ ਸਵੇਰੇ 3 ਵਜੇ ਤੱਕ ਖੁੱਲ੍ਹੀ ਰਹੇਗੀ। ਦਿੱਲੀ ਸਰਕਾਰ ਨੇ ਫੈਸਲਾ ਲਿਆ ਜਿਸ ਵਿਚ ਬਾਰ ਸੰਚਾਲਕਾਂ ਨੂੰ ਤਿੰਨ ਵਜੇ ਤੱਕ ਖੁੱਲ੍ਹੇ ਰਹਿਣ ਦੀ ਆਗਿਆ ਦਿੱਤੀ।
ਹਾਲਾਂਕਿ ਦਿੱਲੀ ਸਰਕਾਰ ਦੇ ਐਕਸਾਈਜ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ‘ਤੇ ਹੁਕਮ ਜਾਰੀ ਹੋਣਾ ਬਾਕੀ ਹੈ। ਐਕਸਾਈਜ਼ ਪਾਲਿਸੀ 2021-22 ਤਹਿਤ ਜਲਦ ਹੀ ਇਸ ‘ਤੇ ਹੁਕਮ ਜਾਰੀ ਕੀਤਾ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਰੈਸਟੋਰੈਂਟ ਵਿਚ ਬਾਰ ਨੂੰ ਹੁਣ ਤੱਕ ਦੇਰ ਰਾਤ 1 ਵਜੇ ਤੱਕ ਸੰਚਾਲਤ ਕਰਨ ਦੀ ਇਜਾਜ਼ਤ ਹੈ ਪਰ ਇਹ ਸਮਾਂ ਹੁਣ ਰਾਤ ਦੇ 3 ਵਜੇ ਤੱਕ ਵਧਾਇਆ ਜਾਂਦਾ ਹੈ ਜੋ ਐਕਸਾਈਜ ਵਿਭਾਗ ਪੁਲਿਸ ਤੇ ਹੋਰ ਏਜੰਸੀਆਂ ਨਾਲ ਕੰਮ ਕਰੇਗਾ। ਜੇਕਰ ਕੋਈ ਬਾਰ 3 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਤਾਂ ਉਸ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਦਿੱਲੀ ਐੱਨਸੀ ਸ਼ਹਿਰਾਂ ਹਰਿਆਣਾ ਦੇ ਗੁਰੁਗ੍ਰਾਮ ਤੇ ਫਰੀਦਾਬਾਦ ‘ਚ ਹੁਣ ਲਗਭਗ 550 ਰੈਸਟੋਰੈਂਟ ਹਨ ਜਿਨ੍ਹਾਂ ਨੂੰ 3 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਹੈ। ਇਹ ਰੈਸਟੋਰੈਂਟ ਐਕਸਾਈਜ਼ ਵਿਭਾਗ ਤੋਂ L-17 ਲਾਇਸੈਂਸ ਮਿਲਣ ‘ਤੇ ਦੇਸੀ ਤੇ ਵਿਦੇਸ਼ੀ ਬ੍ਰਾਂਡ ਦੀ ਸ਼ਰਾਬ ਸਰਵ ਕਰਦੇ ਹਨ। ਇਨ੍ਹਾਂ ਸ਼ਹਿਰਾਂ ‘ਚ ਕੁਝ ਰੈਸਟੋਰੈਂਟ ਅਜਿਹੇ ਵੀ ਹਨ ਜਿਨ੍ਹਾਂ ਨੂੰ 24 ਘੰਟੇ ਤੱਕ ਸ਼ਰਾਬ ਪਰੋਸਨ ਦੀ ਇਜਾਜ਼ਤ ਹੈ।