ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਰਾਜਧਾਨੀ ਕੋਲੰਬੋ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਸਰਕਾਰ ਸਮਰਥਕਾਂ ਤੇ ਵਿਰੋਧੀਆਂ ਵਿਚ ਜ਼ਬਰਦਸਤ ਹਿੰਸਾ ਹੋਈ। ਇਸ ਵਿਚ ਰੂਲਿੰਗ ਪਾਰਟੀ ਦੇ ਸਾਂਸਦ ਅਮਰ ਕੀਰਤੀ ਅਥੁਕੋਰਲਾ ਅਤੇ ਉਨ੍ਹਾਂ ਦੇ ਸਕਿਓਰਿਟੀ ਗਾਰਡ ਦੀ ਮੌਤ ਹੋ ਗਈ। ਭੀੜ ਨੇ ਸਾਬਕਾ ਮੰਤਰੀ ਜਾਨਸਟਨ ਫਰਨਾਰਡੋ ਦੇ ਮਾਊਂਟ ਲਾਵੀਨੀਆ ਇਲਾਕੇ ਵਿਚ ਮੌਜੂਦ ਘਰ ਵਿਚ ਵੀ ਅੱਗ ਲਗਾ ਦਿੱਤੀ। ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮੁਸ਼ਕਲ ਨਾਲ ਬਚਾਇਆ ਗਿਆ।
ਦੇਸ਼ ਵਿਚ ਇਸ ਤਰ੍ਹਾਂ ਦੇ ਟਕਰਾਅ ਦਾ ਖਤਰਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਮੁਖੀ ਸ਼ਹਿਰਾਂ ਵਿਚ ਫੌਜ ਤਾਇਨਾਤ ਕਰ ਸਕਦੇ ਹਨ। ਹਿੰਸਾ ਵਿਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 119 ਲੋਕ ਜ਼ਖਮੀ ਹਨ।
ਪਿਛਲੇ ਹਫਤੇ ਵਿਰੋਧੀ ਧਿਰ ਦੇ ਨੇਤਾ ਸਿਰਿਸੇਨਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਇਸ ਵਿਚ ਤੈਅ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਮਹਿੰਦਾ ਅਸਤੀਫਾ ਦੇਣਗੇ। ਇਸ ਤੋਂ ਬਾਅਦ ਅੰਤਰਿਮ ਸਰਕਾਰ ਚੱਲੇਗੀ। ਵਿਰੋਧੀ ਧਿਰ ਜਾਣਦੀ ਹੈ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਇਸ ਸਮੇਂ ਸਰਕਾਰ ਤੇ ਖਾਸ ਤੌਰ ‘ਤੇ ਰਾਸ਼ਟਰਪਤੀ ਗੋਟਬਾਯਾ ਦਾ ਸਾਥ ਦੇਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸ਼੍ਰੀਲੰਕਾ ਦੇ ਕੀ ਹਿੱਸਿਆਂ ਵਿਚ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਹਿੰਸਕ ਝੜਪਾਂ ਦੀ ਖਬਰ ਹਨ। ਇਸ ਤੋਂ ਵੀ ਵੱਡਾ ਖਤਰਾ ਮਹਿੰਦਾ ਦੇ ਅਸਤੀਫੇ ਨਾਲ ਖੜ੍ਹਾ ਹੋ ਗਿਆ ਹੈ। ਦਰਅਸਲ ਉਨ੍ਹਾਂ ਦੇ ਵੱਡੇ ਭਰਾ ਤੇ ਰਾਸ਼ਟਰਪਤੀ ਰਾਜਪਕਸ਼ੇ ਨਹੀਂ ਚਾਹੁੰਦੇ ਸਨ ਕਿ ਮਹਿੰਦਾ ਅਸਤੀਫਾ ਦੇਣ ਪਰ ਵਿਰੋਧੀਆਂ ਦੀ ਮੰਗ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ।