ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਾਰੇ ਸਪਾ ਤੇ ਸਮਾਜ ਸੈਂਟਰਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ ਹੁਣ ਸਾਰੇ ਸਪਾ ਤੇ ਮਸਾਜ ਸੈਂਟਰਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਹ ਸਾਰੇ ਸੀਸੀਟੀਕੈਮਰੇ ਵਧੀਆ ਕੁਆਲਟੀ ਦੇ ਹੋਣੇ ਚਾਹੀਦੇ ਹਨ ਜੋ ਕਿ ਦਿਨ ਤੇ ਰਾਤ ਦੋਵਾਂ ਦਾ ਰਿਕਾਰਡ ਰੱਖ ਸਕਣ।
ਇਸ ਤੋਂ ਇਲਾਵਾ ਸਪਾ ਤੇ ਮਸਾਜ ਸੈਂਟਰਾਂ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ‘ਤੇ ਵੀ ਕੈਮਰੇ ਲਗਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ ਤੇ ਇਨ੍ਹਾਂ ਵਿਚ ਰਿਸੈਪਸ਼ਨ ਡੈਸਕ ‘ਤੇ ਵੀ ਕਵਰ ਕੀਤਾ ਹੋਣਾ ਚਾਹੀਦਾ ਹੈ। ਸਪਾ ਤੇ ਸਮਾਜ ਸੈਂਟਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸੈਂਟਰ ‘ਤੇ ਆਉਣ ਵਾਲੇ ਲੋਕਾਂ ਦਾ ਘੱਟੋ-ਘੱਟ 30 ਦਿਨਾਂ ਦਾ ਰਿਕਾਰਡ ਰੱਖਣ। ਹਰ ਇੱਕ ਦਾ ਸ਼ਨਾਖਤੀ ਸਬੂਤ ਵੀ ਲੈਣ ਦੇ ਨਿਰਦੇਸ਼ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਦਿੱਤੇ ਗਏ ਹਨ ਤੇ ਨਾਲ ਹੀ ਮੋਬਾਈਲ ਨੰਬਰ ਦਾ ਵੀ ਰਿਕਾਰਡ ਰੱਖਿਆ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਪਾ ਤੇ ਮਸਾਜ ਸੈਂਟਰ ‘ਤੇ ਕੰਮ ਕਰਦੇ ਮੁਲਾਜ਼ਮਾਂ ਦਾ ਰਿਕਾਰਡ ਵੀ ਹੋਣਾ ਚਾਹੀਦਾ ਹੈ। ਸਪਾ ਤੇ ਮਸਾਜ ਸੈਂਟਰ ਦੇ ਖੁਫੀਆ ਦਰਵਾਜ਼ੇ ਨਹੀਂ ਹੋਣੇ ਚਾਹੀਦੇ। ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਜੇਕਰ ਕਿਸੇ ਵੱਲੋਂ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਅਗਲੇ 2 ਮਹੀਨਿਆਂ ਲਈ ਜਾਰੀ ਕੀਤੇ ਗਏ ਹਨ। ਕੁਝ ਸਪਾ ਤੇ ਮਸਾਜ ਸੈਂਟਰਾਂ ‘ਚ ਗੈਰਕਾਨੂੰਨੀ ਕੰਮ ਹੋਣ ਦੀ ਖਬਰ ਮਿਲੀ ਹੈ। ਜਿਸ ਤਹਿਤ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।