ਗਲੋਬਲ ਬਾਜ਼ਾਰ ਤੋਂ ਮਿਲੇ ਮਾੜੇ ਸੰਕੇਤਾਂ ਵਿਚਾਲੇ ਸੋਨਾ-ਚਾਂਦੀ ਇਕ ਵਾਰ ਫਿਰ ਮਹਿੰਗਾ ਹੋਣ ਤੋਂ ਬਾਅਦ ਸਸਤਾ ਹੋ ਰਿਹਾ ਹੈ। ਇਸ ਸਿਲਸਿਲੇ ‘ਚ ਅੱਜ ਸੋਨਾ 3 ਮਹੀਨੇ ਦੇ ਹੇਠਲੇ ਪੱਧਰ ‘ਤੇ ਚਲਾ ਗਿਆ ਹੈ। ਇਸ ਤੋਂ ਪਹਿਲਾਂ ਸੋਨਾ 56,000 ਦੇ ਪੱਧਰ ‘ਤੇ ਚਲਾ ਗਿਆ ਸੀ। ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਬੰਪਰ ਕਟੌਤੀ ਹੋਈ ਹੈ। ਜੇਕਰ ਤੁਸੀਂ ਵੀ ਸੋਨਾ ਅਤੇ ਚਾਂਦੀ ਖਰੀਦਣਾ ਚਾਹੁੰਦੇ ਹੋ, ਤਾਂ ਤੁਰੰਤ ਇੱਥੇ ਨਵੀਨਤਮ ਰੇਟ ਚੈੱਕ ਕਰੋ।
ਮਲਟੀਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ‘ਤੇ ਅੱਜ ਸਵੇਰੇ 24 ਕੈਰੇਟ ਸੋਨੇ ਦੀ ਫਿਊਚਰ ਕੀਮਤ 228 ਰੁਪਏ ਦੀ ਗਿਰਾਵਟ ਨਾਲ 50,358 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ, ਜੋ ਕਿ ਤਿੰਨ ਮਹੀਨਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਨਾਲ ਹੀ ਚਾਂਦੀ ਵੀ 280 ਰੁਪਏ ਦੀ ਗਿਰਾਵਟ ਨਾਲ 60,338 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ। ਹਾਲਾਂਕਿ ਅੱਜ ਸਵੇਰੇ ਸੋਨਾ 50,445 ਰੁਪਏ ‘ਤੇ ਖੁੱਲ੍ਹਿਆ ਸੀ ਪਰ ਫਿਰ ਇਹ 0.45 ਫੀਸਦੀ ਡਿੱਗ ਕੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਿਆ। ਦੂਜੇ ਪਾਸੇ ਚਾਂਦੀ ਵੀ ਸਵੇਰੇ 60,525 ਰੁਪਏ ‘ਤੇ ਖੁੱਲ੍ਹੀ ਪਰ ਛੇਤੀ ਹੀ ਇਹ 0.46 ਫੀਸਦੀ ਡਿੱਗ ਕੇ 60,338 ‘ਤੇ ਆ ਗਈ।
ਵਿਸ਼ਵ ਬਾਜ਼ਾਰ ‘ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ‘ਚ ਹੀ ਨਹੀਂ, ਸਗੋਂ ਅਮਰੀਕੀ ਸਰਾਫਾ ਬਾਜ਼ਾਰ ‘ਚ ਵੀ ਸੋਨਾ 0.3 ਫੀਸਦੀ ਡਿੱਗ ਕੇ ਤਿੰਨ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਇੱਥੇ ਸੋਨਾ 1,832.06 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਚਾਂਦੀ 0.1 ਫੀਸਦੀ ਡਿੱਗ ਕੇ 21.23 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਹੋਰ ਕੀਮਤੀ ਧਾਤਾਂ ਦੀ ਹਾਲਤ ਵੀ ਚੰਗੀ ਨਹੀਂ ਲੱਗ ਰਹੀ ਹੈ। ਪਲੈਟੀਨਮ 0.1 ਫੀਸਦੀ ਵਧ ਕੇ 964.64 ਡਾਲਰ ‘ਤੇ ਜਦੋਂ ਕਿ ਪੈਲੇਡੀਅਮ 1.2 ਫੀਸਦੀ ਡਿੱਗ ਕੇ 2,040.25 ਡਾਲਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: