ਜੰਮੂ-ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੂੰ “ਸਟਿੱਕੀ ਬੰਬਾਂ” ਦੇ ਖ਼ਤਰਿਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਚੌਕਸੀ ਸਭ ਤੋਂ ਜ਼ਰੂਰੀ ਹੈ। ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਿਛਲੇ ਸਾਲ ਫਰਵਰੀ ਵਿੱਚ ਸਾਂਬਾ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੱਕ ਡਰੋਨ ਤੋਂ ਸੁੱਟੇ ਗਏ ਹਥਿਆਰਾਂ ਦੀ ਇੱਕ ਖੇਪ ਜ਼ਬਤ ਕੀਤੀ ਸੀ, ਜਿਸ ਵਿੱਚ 14 ਐਨਹਾਂਸਡ ਵਿਸਫੋਟਕ ਯੰਤਰਾਂ (ਆਈਈਡੀ) ਵਿੱਚ ਮੈਗਨੇਟ ਫਿੱਟ ਕੀਤੇ ਗਏ ਸਨ। ਬਰਾਮਦ ਕੀਤੇ ਗਏ ਇਸ ਤਰ੍ਹਾਂ ਦੇ ਵਿਸਫੋਟਕਾਂ ਦੀ ਇਹ ਪਹਿਲੀ ਖੇਪ ਸੀ।
ਇਨ੍ਹਾਂ ਨੂੰ ‘ਸਟਿੱਕੀ ਬੰਬ’ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ ਜੋ ਕਿਸੇ ਵੀ ਵਾਹਨ ਨਾਲ ਚਿਪਕਿਆ ਜਾ ਸਕਦਾ ਹੈ ਅਤੇ ਟਾਈਮਰ ਜਾਂ ਰਿਮੋਟ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸੀਆਰਪੀਐਫ ਦੇ ਹੀਰਾਨਗਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਦੇਵੇਂਦਰ ਯਾਦਵ ਨੇ ਕਿਹਾ ਕਿ ‘ਸਟਿੱਕੀ ਬੰਬ’ ਦੇ ਖਤਰੇ ਨਾਲ ਨਜਿੱਠਣ ਲਈ ਚੌਕਸੀ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਇੱਥੇ ਸੀਆਰਪੀਐਫ ਯੂਨਿਟਾਂ ਦੇ ਅੰਤਰ-ਬਟਾਲੀਅਨ ਵੇਟਲਿਫਟਿੰਗ ਮੁਕਾਬਲੇ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਇਸ ਸਮੱਸਿਆ ਨਾਲ ਨਜਿੱਠਣ ਲਈ ਚੌਕਸ ਰਹਿਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।” ਸਾਡੀ ਜ਼ਿੰਮੇਵਾਰੀ ਵਾਲੇ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਰੱਖਿਆ ਜਾਵੇਗਾ ਅਤੇ ਜਵਾਨਾਂ ਨੂੰ ਇਸ ਖਤਰੇ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: