ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ਤਹਿਤ 8 IAS ਤੇ 24 PCS ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਸੂਬਾ ਸਰਕਾਰ ਵੱਲੋਂ ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੇ ਨਾਂ ਦੀ ਸੂਚੀ ਇਸ ਤਰ੍ਹਾਂ ਹੈ ।
ਦਿਲੀਪ ਕੁਮਾਰ ਨੂੰ ਹੁਣ ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਿੰਸੀਪਲ ਸੈਕ੍ਰੇਟਰੀ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਤੋਂ ਇੰਪਲਾਇਮੈਂਟ ਜੇਨਰੇਸ਼ਨ ਅਤੇ ਟ੍ਰੇਨਿੰਗ ਦੀ ਜ਼ਿੰਮੇਵਾਰੀ ਵਾਪਸ ਲੈ ਕੇ ਰਾਹੁਲ ਨੂੰ ਦੇ ਦਿੱਤੀ ਗਈ ਹੈ। ਅਮਿਤ ਕੁਮਾਰ ਹੁਣ ਰੂਰਲ ਡਿਵੈਲਪਮੈਂਟ ਸੰਭਾਲਣਗੇ।
ਦੂਜੇ ਪਾਸੇ ਰਾਜੀਵ ਗੁਪਤਾ ਨੂੰ ਜਲੰਧਰ ਤੇ ਅੰਕੁਰਜੀਤ ਸਿੰਘ ਨੂੰ ਪਠਾਨਕੋਟ ਦਾ ਏਡੀਸੀ ਲਗਾਇਆ ਗਿਆ ਹੈ। ਵੀਐੱਸ ਤਿੜਕੇ ਪਟਿਆਲਾ ਦੇ ਐਡੀਸ਼ਨਲ ਕਮਿਸ਼ਨਰ ਟੈਕਸ ਹੋਣਗੇ। ਹਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਟੂ ਦਾ ਐੱਸਡੀਐੱਮ ਲਗਾਇਆ ਗਿਆ ਹੈ। ਉਨ੍ਹਾਂ ਕੋਲ ਮਜੀਠਾ ਦਾ ਚਾਰਜ ਵੀ ਰਹੇਗਾ। ਸਰਦੂਲਗੜ੍ਹ ਦੀ ਐੱਸਡੀਐੱਮ ਮਨੀਸ਼ਾ ਰਾਣਾ ਨੂੰ ਐੱਸਡੀਐੱਮ ਆਨੰਦਪੁਰ ਸਾਹਿਬ ਲਗਾਇਆ ਗਿਆ ਹੈ। ਉਨ੍ਹਾਂ ਕੋਲ ਨੰਗਲ ਐੱਸਡੀਐੱਮ ਦਾ ਵੀ ਚਾਰਜ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: