ਸਾਊਦੀ ਅਰਬ ਵਿਚ ਫਸੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਮਦਦ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਮਦਦ ਲਈ ਅੱਗੇ ਆਏ ਹਨ ਤੇ ਉਨ੍ਹਾਂ ਨੇ ਬਲੱਡ ਮਨੀ ਵਿਚੋਂ ਘੱਟਦੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਬਲਵਿੰਦਰ ਦੀ ਸਰ ਕਲਮ ਕੀਤੇ ਜਾਣ ਦੀ ਖਬਰ ਕਾਫੀ ਵਾਇਰਲ ਹੋ ਰਹੀ ਸੀ।
ਬਲਵਿੰਦਰ ਦੇ ਭਰਾ ਜੋਗਿੰਦਰ ਸਿੰਘ ਵੱਲੋਂ ਡਾ. ਓਬਰਾਏ ਨਾਲ ਇਸ ਬਾਬਤ ਗੱਲਬਾਤ ਕੀਤੀ ਗਈ ਤੇ ਬਲੱਡ ਮਨੀ ਦੀ 2 ਕਰੋੜ ਰੁਪਏ ਦੀ ਰਕਮ ਦੇਣ ਦੀ ਅਪੀਲ ਵੀ ਕੀਤੀ ਸੀ ਪਰ ਇਸ ‘ਤੇ ਡਾ. ਓਬਰਾਏ ਨੇ ਅਸਮਰੱਥਾ ਪ੍ਰਗਟਾਈ ਸੀ ਤੇ ਉਨ੍ਹਾਂ ਆਪਣੇ ਵੱਲੋਂ ਲੜੇ ਜਾ ਰਹੇ ਅਜਿਹੇ ਅਨੇਕਾਂ ਹੋਰਨਾਂ ਕੇਸਾਂ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਬਲਵਿੰਦਰ ਦੇ ਭਰਾ ਨੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਬਲੱਡ ਮਨੀ ਵਿਚੋਂ ਲਗਭਗ ਡੇਢ ਕਰੋੜ ਰੁਪਿਆ ਇਕੱਠਾ ਕਰ ਲਿਆ ਗਿਆ ਹੈ ਤੇ ਹੁਣ ਬਸ 20 ਲੱਖ ਰੁਪਏ ਬਾਕੀ ਹਨ ਜਿਸ ‘ਤੇ ਡਾ. ਓਬਰਾਏ ਵੱਲੋਂ ਉਨ੍ਹਾਂ ਨੂੰ ਘੱਟ ਰਹੀ 20 ਲੱਖ ਰੁਪਏ ਦੀ ਬਲੱਡ ਮਨੀ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਾਊਦੀ ਅਰਬ ਵਿਚ ਕਤਲ ਕੇਸ ਵਿਚ ਫਸੇ ਹੋਏ ਬਲਵਿੰਦਰ ਦੇ ਮੁੜ ਵਤਨ ਪਰਤਣ ਦੀ ਆਸ ਬੱਝੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਪੰਜਾਬ ਦੇ ਮੁਕਤਸਰ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਨੌਜਵਾਨ ਬਲਵਿੰਦਰ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ ਹੈ। ਉਸ ‘ਤੇ ਕਤਲ ਦਾ ਦੋਸ਼ ਹੈ। ਉਸ ਕੋਲ ਬਚਣ ਦੇ ਸਿਰਫ ਦੋ ਹੀ ਰਸਤੇ ਹਨ। ਪਹਿਲਾ ਉਹ ਦੋ ਕਰੋੜ ਭਾਰਤੀ ਰੁਪਏ ਬਲੱਡ ਮਨੀ ਵਜੋਂ ਜਮ੍ਹਾ ਕਰਵਾਏ ਜਾਂ ਇਸਲਾਮ ਧਰਮ ਕਬੂਲ ਕਰੇ। ਇਨ੍ਹਾਂ ਦੋਵਾਂ ਵਿਚੋਂ ਕੁਝ ਨਹੀਂ ਕੀਤਾ ਤਾਂ 4 ਦਿਨ ਬਾਅਦ ਪੰਜਾਬੀ ਨੌਜਵਾਨ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਉਸ ਨੂੰ ਬਚਾਉਣ ਲਈ ਪਰਿਵਾਰਕ ਨੇ ਮੁੱਖ ਮੰਤਰੀ ਮਾਨ ਤੋੰ ਮਦਦ ਮੰਗੀ ਹੈ।