ਹੁਸ਼ਿਆਰਪੁਰ ਦੇ ਬਿਲਾਸਪੁਰ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪੰਚਾਇਤੀ ਕਬਜ਼ਾ ਛੁਡਾਉਣ ਗਈ ਪੁਲਿਸ ਨਾਲ ਇੱਕ ਔਰਤ ਹੱਥੋਂਪਾਈ ਹੋ ਗਈ ਅਤੇ ਉਨ੍ਹਾਂ ‘ਤੇ ਥੱਪੜਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਅਦਾਲਤੀ ਹੁਕਮਾਂ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਕਬਜ਼ਾ ਛੁਡਾਉਣ ਲਈ ਬਿਲਾਸਪੁਰ ਗਈਆਂ ਸਨ। ਚੱਬੇਵਾਲ ਪੁਲਿਸ ਦੇ ਨਾਲ-ਨਾਲ ਨਾਇਬ ਤਹਿਸੀਲਦਾਰ, ਬੀਡੀਪੀਓ ਤੇ ਸਰਪੰਚ ਕਬਜ਼ਾ ਛੁਡਾਉਣ ਗਏ ਸਨ। ਪਰ ਉਥੇ ਇੱਕ ਕਬਜ਼ਾਧਾਰੀਆਂ ਵਿਚੋਂ ਇੱਕ ਔਰਤ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਗਲਤ ਵਿਵਹਾਰ ਕੀਤਾ ਗਿਆ।
ਔਰਤ ਵੱਲੋਂ ਇੱਟਾਂ-ਰੋੜੇ ਤੱਕ ਚਲਾਏ ਗਏ ਤੇ ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੇ ਥੱਪੜ ਤੱਕ ਜੜ੍ਹ ਦਿੱਤੇ ਗਏ। ਹਾਲਾਂਕਿ ਉਥੇ ਮਹਿਲਾ ਪੁਲਿਸ ਮੁਲਾਜ਼ਮ ਵੀ ਉਥੇ ਮੌਜੂਦ ਸੀ ਪਰ ਔਰਤ ਕਿਸੇ ਦੇ ਕਾਬੂ ਵਿਚ ਨਹੀਂ ਆ ਰਹੀ ਸੀ ਤੇ ਲਗਾਤਾਰ ਹਾਈਵੋਲਟੇਜ ਡਰਾਮਾ ਕਰਦੀ ਰਹੀ। ਇਥੋਂ ਤੱਕ ਕਿ ਬੇਬੇ ਵੱਲੋਂ ਪੁਲਿਸ ਮੁਲਾਜ਼ਮ ਦੀ ਵਰਦੀ ਤੱਕ ਫਾੜਨ ਦੀ ਕੋਸ਼ਿਸ਼ ਕੀਤੀ ਗਈ।
ਆਖਿਰਕਾਰ ਕਬਜ਼ਾ ਛੁਡਾਉਣ ਲਈ ਪੁਲਿਸ ਤੇ ਪ੍ਰਸ਼ਾਸਨਿਕ ਪੁਲਿਸ ਵਾਲਿਆਂ ਨਾਲ ਪਹੁੰਚ ਗਏ ਪਰ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ ਤੇ ਤ੍ਰਾਸਦੀ ਇਹ ਹੋਈ ਕਿ ਪਿੰਡ ਦਾ ਕੋਈ ਵੀ ਵਿਅਕਤੀ ਉਸ ਔਰਤ ਖਿਲਾਫ ਬਿਆਨ ਦੇਣ ਲਈ ਅੱਗੇ ਨਹੀਂ ਆਇਆ । ਕਿਸੇ ਨੇ ਵੀ ਇਹ ਨਹੀਂ ਦੱਸਿਆ ਕਿ ਉਕਤ ਔਰਤ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ ਗਿਆ ਤੇ ਥੱਪੜਾਂ ਦੀ ਬਰਸਾਤ ਕੀਤੀ ਗਈ ਹੈ। ਪੁਲਿਸ ਵੱਲੋਂ ਮਹਿਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: