ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਫੇਸਬੁੱਕ ਲਾਈਵ ਹੋ ਕੇ ਇਸ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਆਗੂ ਅੰਬਿਕਾ ਸੋਨੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ‘ਚ 1984 ‘ਚ ਜਦੋਂ AK-47 ਵੀ ਪੰਜਾਬ ਵਿਚ ਧਰਮ ਤੇ ਜਾਤ-ਪਾਤ ਦਾ ਭੇਦਭਾਵ ਨਾ ਕਰ ਸਕੀ, ਉਸ ਨੂੰ ਕਾਂਗਰਸ ਨੇਤਾ ਅੰਬਿਕਾ ਸੋਨੀ ਨੇ ਚੋਣਾਂ ਦੇ ਸਮੇਂ ਖੜ੍ਹਾ ਕਰ ਦਿੱਤਾ।
ਜਾਖੜ ਨੇ ਕਿਹਾ ਕਿ ਅੰਬਿਕਾ ਸੋਨੀ ਦੀ ਜ਼ੁਬਾਨ ਨੇ ਕਾਂਗਰਸ ਦਾ ਬੇੜਾ ਡੁਬਾਇਆ। ਸਿੱਖ, ਸਿੱਖੀ ਤੇ ਕਾਂਗਰਸ ਦੇ ਮੱਥੇ ‘ਤੇ ਸੋਨੀ ਨੇ ਕਲੰਕ ਲਗਾਇਆ। ਸੋਨੀ ਨੇ ਹਿੰਦੂਆਂ ਨੂੰ ਬਦਨਾਮ ਕੀਤਾ। ਕਿਹਾ ਗਿਆ ਹਿੰਦੂ ਬਣ ਗਿਆ ਸੀਐੱਮ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ। ਇਹ ਕੰਮ ਤਾਂ ਅੱਤਵਾਦ ‘ਚ AK-47 ਵੀ ਨਹੀਂ ਕਰ ਸਕੀ ਸੀ।
ਹੋਰ ਦੱਸਦਿਆਂ ਜਾਖੜ ਨੇ ਕਿਹਾ ਕਿ ਮੈਨੂੰ ਅੱਜ ਉਦੇਪੁਰ ਵਿਚ ਕਾਂਗਰਸ ਦੀ ਹਾਲਤ ਦੇਖ ਕੇ ਤਰਸ ਆ ਰਿਹਾ ਹੈ। ਕਿੰਨੇ ਨੇਤਾ ਚੀਅਰਲੀਡਰਸ ਤੇ ਕਿੰਨੀਆਂ ਕੌੜੀਆਂ ਤੇ ਸੱਚੀਆਂ ਗੱਲਾਂ ਕਹਿਣਗੇ? ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚਿੰਤਨ ਸ਼ਿਵਿਰ ਸਿਰਫ ਇਕ ਫਾਰਮੈਲਿਟੀ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਜਾਖੜ ਨੇ ਕਿਹਾ ਕਿ ਜੇਕਰ ਸੱਚਮੁੱਚ ਚਿੰਤਾ ਹੁੰਦੀ ਤਾਂ ਕਾਂਗਰਸ ਉੱਤਰ ਪ੍ਰਦੇਸ਼ ਵਿਚ ਹਾਰ ਲਈ ਕਮੇਟੀ ਬਣਾਉਂਦੀ। ਇਸ ਦਾ ਕਾਰਨ ਲੱਭਦੀ ਕਿ ਕਿਵੇਂ 403 ਵਿਚੋਂ 300 ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰ ਨੂੰ 2 ਹਜ਼ਾਰ ਵੋਟ ਵੀ ਨਹੀਂ ਮਿਲੇ। ਇਸ ਤੋਂ ਜ਼ਿਆਦਾ ਵੋਟਾਂ ਤਾਂ ਪੰਚਾਇਤ ਦੇ ਉਮੀਦਵਾਰ ਨੂੰ ਮਿਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿੰਮੇਵਾਰ ਉਮੀਦਵਾਰ ਨਹੀਂ ਸਗੋਂ ਚੋਟੀ ਦੇ ਨੇਤਾ ਤੇ ਪਾਰਟੀ ਲੀਡਰਸ਼ਿਪ ਨੇ ਕਾਂਗਰਸ ਦ ਇਹ ਦੁਰਦਸ਼ਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਉਮੀਦ ਸੀ ਕਿ ਉਤਰਾਖੰਡ ਤੇ ਪੰਜਾਬ ਅੰਦਰ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਇਥੇ ਕਾਂਗਰਸ ਦੀ ਸਰਕਾਰ ਬਣੇਗੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਪੁੱਛਿਆ ਕਿ ਕੋਈ ਦੱਸੇਗਾ ਕਿ ਉਤਰਾਖੰਡ ਦੇ ਸੀਐੱਮ ਉਮੀਦਵਾਰ ਹਰੀਸ਼ ਰਾਵਤ ਦਾ ਇਕ ਪੈਰ ਪੰਜਾਬ ਤੇ ਦੂਜਾ ਦੇਹਰਾਦੂਨ ਵਿਚ ਸੀ। ਕੀ ਸੋਚ ਕੇ ਰਾਵਤ ਨੂੰ ਇੰਚਾਰਜ ਬਣਾ ਕੇ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਮੇਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪੀਲ ਹੈ ਕਿ ਰਾਜਨੀਤੀ ਪੂਰੇ ਦੇਸ਼ ਵਿਚ ਕਰੋ, ਬਸ ਪੰਜਾਬ ਨੂੰ ਬਖਸ਼ ਦਿਓ। ਪੰਜਾਬ ਨੇ ਬਹੁਤ ਬੁਰੇ ਦਿਨ ਦੇਖੇ ਹਨ। ਪੰਜਾਬ ਨੂੰ ਧਰਮ ਦੇ ਆਧਾਰ ‘ਤੇ ਨਹੀਂ ਦੇਖ ਸਕਦੇ। ਪੰਜਾਬ ਇੱਕ ਹੈ।