ਸਰਹੱਦ ਪਾਰੋਂ ਲਗਾਤਾਰ ਪਾਕਿਸਤਾਨ ਵੱਲੋਂ ਨਾਪਾਕ ਹਰਕਤਾਂ ਜਾਰੀ ਹੈ ਪਰ ਨਾਲ ਹੀ ਦੂਜੇ ਪਾਸੇ ਸੀਮਾ ਸੁਰੱਖਿਆ ਬਲ ਚੌਕੰਨੇ ਹਨ ਤੇ ਲਗਾਤਾਰ ਉਨ੍ਹਾਂ ਦੇ ਗਲਤ ਕੰਮਾਂ ‘ਤੇ ਨਜ਼ਰ ਬਣਾਏ ਹੋਏ ਹਨ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ‘ਚ ਡੇਰਾ ਬਾਬਾ ਨਾਨਕ ਦੀ ਸਰਹੱਦ ‘ਤੇ ਪਿੰਡ ਮੇਤਲਾ ਤੋਂ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਇੱਕ ਕਬੂਤਰ ਫੜਿਆ ਹੈ। ਇਹ ਕਬੂਤਰ ਪਾਕਿਸਤਾਨ ਤੋਂ ਆਇਆ ਸੀ ਤੇ ਉਸ ਦੇ ਪੈਰਾਂ ‘ਚ ਟੈਗ ਲੱਗਾ ਹੋਇਆ ਸੀ। ਕਬੂਤਰ ਪੀਲੇ ਰੰਗ ਦਾ ਹੋਣ ਕਾਰਨ ਦਿਖਣ ਵਿਚ ਕਾਫੀ ਆਕਰਸ਼ਿਤ ਸੀ। ਜਦੋਂ ਬੀਐੱਸਐੱਫ ਜਵਾਨਾਂ ਨੇ ਉਸ ਦਾ ਰੰਗ ਦੇਖਿਆ ਤਾਂ ਅਜੀਬ ਲੱਗਾ। ਜਵਾਨਾਂ ਨੇ ਫੜਿਆ ਤਾਂ ਉਸ ਦੇ ਪੈਰਾਂ ‘ਚ ਰਿੰਗ ਦੇਖਕੇ ਉਸ ਨੂੰ ਜ਼ਬਤ ਕਰ ਲਿਆ।
ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਕਬੂਤਰ ਦਾ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫੜ ਲਿਆ ਪਰ ਜਦੋਂ ਉਸ ਦੇ ਪੈਰ ਵਿਚ ਨੰਬਰ ਲੁਕੀ ਅੰਗੂਠੀ ਦੇਖੀ ਤਾਂ ਸ਼ੱਕ ਹੋਇਆ। ਪੈਰਾਂ ‘ਚ ਲਾਲ ਰੰਗ ਦਾ ਛੱਲਾ ਸੀ ਜਿਸ ‘ਤੇ 318-4692885 ਅੰਕ ਲਿਖਿਆ ਹੋਇਆ ਸੀ। ਇਹ ਦੇਖ ਕੇ ਜਵਾਨ ਅਲਰਟ ਹੋ ਗਏ ਤੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ।
ਬੀਐੱਸਐੱਫ ਨੇ ਰੰਗ ਨੂੰ ਆਪਣੇ ਕੋਲ ਰੱਖ ਲਿਆ ਹੈ ਤੇ ਉਸ ‘ਤੇ ਅੰਕਿਤ ਨੰਬਰਾਂ ਨੂੰ ਡੀਕੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਨੰਬਰ ਦਾ ਕੀ ਮਤਲਬ ਹੈ। ਫਿਲਹਾਲ ਕਬੂਤਰ ਤੋਂ ਕੁਝ ਹੋਰ ਸ਼ੱਕੀ ਨਹੀਂ ਮਿਲਿਆ ਜਿਸ ਕਾਰਨ ਉਸ ਨੂੰ ਹੁਣ ਜੰਗਲਾਤ ਵਿਭਾਗ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਡ੍ਰੋਨ ਮੂਵਮੈਂਟ ਤੋਂ ਪਹਿਲਾਂ ਪਾਕਿਸਤਾਨ ਵਿਚ ਬੈਠੇ ਸਮੱਗਲਰ ਤੇ ਜਾਸੂਸ ਕਬੂਤਰਾਂ ਦਾ ਇਸਤੇਮਾਲ ਤਸਕਰੀ ਤੇ ਜਾਸੂਸੀ ਵਿਚ ਕਰਦੇ ਸਨ। ਰਾਜਸਥਾਨ ਵਿਚ ਤਿੰਨ ਮਹੀਨੇ ਪਹਿਲਾਂ ਵੀ ਇੱਕ ਕਬੂਤਰ ਨੂੰ ਜੈਸਲਮੇਰ ਦੇ ਨਾਚਨਾ ਤੋਂ ਫੜਿਆ ਸੀ। ਉਸ ਤੋਂ ਵੀ ਇਸੇ ਤਰ੍ਹਾਂ ਦੇ ਨੰਬਰ ਹੀ ਮਿਲੇ ਸਨ।ਹੁਣ ਕਬੂਤਰਾਂ ਦਾ ਇਸਤੇਮਾਲ ਤਾਂ ਘੱਟ ਗਿਆ ਹੈ ਪਰ ਡ੍ਰੋਨ ਮੂਵਮੈਂਟ ਕਾਫੀ ਦੇਖਣ ਨੂੰ ਮਿਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: