ਲੁਧਿਆਣਾ ਦੇ ਸਮਰਾਲਾ ‘ਚ ਨਿਹੰਗਾਂ ਨੇ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਉਸ ‘ਤੇ ਪਿੰਡ ਦੀ ਲੜਕੀ ਨੂੰ ਭਜਾਉਣ ਦਾ ਸ਼ੱਕ ਸੀ। ਇਸੇ ਕਾਰਨ ਪੁਲਿਸ ਨੇ ਉਸ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਸੀ। ਜਦੋਂ ਨੌਜਵਾਨ ਪੁਲਿਸ ਥਾਣੇ ਤੋਂ ਘਰ ਪਰਤ ਰਿਹਾ ਸੀ ਤਾਂ ਨਿਹੰਗ ਉਸ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ ਤੇ ਉਥੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਭੜਕੇ ਪਰਿਵਾਰ ਵਾਲਿਆਂ ਨੇ ਸਮਰਾਲਾ ਵਿਚ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਉਨ੍ਹਾਂ ਨੇ ਪੁਲਿਸ ਥਾਣੇ ਦਾ ਬਾਹਰ ਵੀ ਪ੍ਰਦਰਸ਼ਨ ਕੀਤਾ। ਘਟਨਾ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪੁਲਿਸ ਵੱਲੋਂ ਇੱਕ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਮੰਜਾਲੀਆ ਤੋਂ ਇੱਕ ਲੜਕੀ 6 ਦਿਨ ਤੋਂ ਲਾਪਤਾ ਹੈ। ਲੜਕੀ ਨੂੰ ਭਜਾ ਕੇ ਲੈ ਜਾਣ ਦੇ ਸ਼ੱਕ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਮਰਾਲਾ ਵਿਚ ਸ਼ਿਕਾਇਤ ਦਿੱਤੀ। ਇਸ ਦੀ ਜਾਂਚ ਲਈ ਐਤਵਾਰ ਨੂੰ ਪੁਲਿਸ ਨੇ ਅਵਤਾਰ ਸਿੰਘ ਉਸ ਦੇ ਪਰਿਵਾਰਕ ਮੈਂਬਰਾਂ ਤੇ ਲੜਕ ਦੇ ਘਰਵਾਲਿਆਂ ਨੂੰ ਬੁਲਾਇਆ ਸੀ। ਲੜਕੇ ਦੇ ਪਰਿਵਾਰ ਵਾਲਿਆਂ ਨਾਲ ਪਿੰਡ ‘ਚ ਡੇਰਾ ਬਣਾ ਕੇ ਰਹਿਣ ਵਾਲੇ ਨਿਹੰਗ ਵੀ ਆਏ ਹੋਏ ਸਨ।
ਜਦੋਂ ਜਾਂਚ ਤੋਂ ਬਾਅਦ ਅਵਤਾਰ ਸਿੰਘ ਆਪਣੇ ਪਿੰਡ ਕੁਹਲੀ ਕਲਾਂ ਵਾਪਸ ਪਰਤਣ ਲੱਗਾ ਤਾਂ ਨਿਹੰਗਾਂ ਅਵਤਾਰ ਸਿੰਘ ਨੂੰ ਵਰਗਲਾ ਕੇ ਲੜਕੀ ਦੇ ਪਿੰਡ ਲੈ ਗਏ। ਜਿਥੇ ਅਵਤਾਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਹੋਰ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਸਮਰਾਲਾ ਪਹੁੰਚ ਗਏ ਤੇ ਇਸ ਘਟਨਾ ਖਿਲਾਫ ਥਾਣਾ ਸਮਰਾਲਾ ਥਾਣੇ ਦਾ ਘਿਰਾਓ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: