ਗੈਰ-ਕਾਨੂੰਨੀ ਠਹਿਰਾਏ ਜਾ ਚੁੱਕੇ ਸੁਪਰਟੈੱਕ ਏਮਰਾਲਡ ਦੇ 40 ਮੰਜ਼ਿਲਾ ਟਾਵਰ ਨੂੰ ਡੇਗਣ ਦੀ ਤਰੀਖ ਸੁਪਰੀਮ ਕੋਰਟ ਨੇ ਅੱਗੇ ਵਧਾ ਦਿੱਤੀ ਹੈ। ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਦੋਵੇਂ ਟਾਵਰ 22 ਮਈ ਤੱਕ ਡਿਗਾਏ ਜਾਣੇ ਸਨ।
ਅਦਾਲਤ ਨੂੰ ਇਹ ਦੱਸਿਆ ਗਿਆ ਕਿ ਇਸ ਕੰਮ ਨੂੰ ਕਰਨ ਜਾ ਰਹੀ ਕੰਪਨੀ ਏਡਿਫਿਸ ਇੰਜੀਨੀਅਰਿੰਗ ਨੇ ਸੁਰੱਖਿਆ ਕਾਰਨਾਂ ਤੋਂ 3 ਮਹੀਨਾ ਹੋਰ ਲੱਗਣ ਦੀ ਗੱਲ ਕਹੀ ਹੈ। ਕੋਰਟ ਨੇ ਇਸ ਨੂੰ ਸਵੀਕਾਰ ਕਰਦੇ ਹੋਏ 28 ਅਗਸਤ ਤੱਕ ਦਾ ਸਮਾਂ ਦੇ ਦਿੱਤਾ।
ਦੱਸ ਦੇਈਏ ਕਿ ਟਵਿਨ ਟਾਵਰ ਨੂੰ ਢਾਹੁਣ ਵਾਲੀ ਕੰਪਨੀ ਨੇ ਇਸ ਨੂੰ ਨਸ਼ਟ ਕਰਨ ਦੀ ਸਮਾਂ ਸੀਮਾ ਨੂੰ ਤਿੰਨ ਮਹੀਨੇ ਮਤਲਬ 28 ਅਗਸਤ ਤੱਕ ਵਧਾਉਣ ਦੀ ਮੰਗ ਕੀਤੀ ਸੀ ਜਦੋਂ ਕਿ ਦੂਜੇ ਪਾਸੇ ਨੋਇਡਾ ਅਥਾਰਟੀ ਨੇ ਸਮਾਂ ਸੀਮਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਨੋਇਡਾ ਅਥਾਰਟੀ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਇਸ ਟਾਵਰ ਨੂੰ 22 ਮਈ ਤਕ ਡੇਗ ਦਿੱਤਾ ਜਾਵੇਗਾ।
ਅੰਦਾਜ਼ਾ ਹੈ ਕਿ ਇਸ ਨੂੰ ਡੇਗਣ ਵਿਚ ਲਗਭਗ 3400 ਕਿਲੋ ਵਿਸਫੋਟਕ ਲੱਗੇਗਾ। ਇਸ ਤੋਂ ਪਹਿਲਾਂ 2500 ਕਿਲੋ ਵਿਸਫੋਟਕ ਲੱਗਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਟ੍ਰਾਇਲ ਦੇ ਬਾਅਦ ਪਤਾ ਲੱਗਾ ਕਿ ਟਾਵਰ ਬਹੁਤ ਮਜ਼ਬੂਤ ਹੈ। ਇਸ ਲਈ ਜ਼ਿਆਦਾ ਵਿਸਫੋਟਕ ਦੀ ਲੋੜ ਪਵੇਗੀ। ਗੈਰ-ਕਾਨੂੰਨੀ ਕਰਾਰ ਦਿੱਤੇ ਜਾ ਚੁੱਕੇ ਇਸ ਟਾਵਰ ਨੂੰ ਡੇਗਣ ਲਈ ਟ੍ਰਾਇਲ ਬਲਾਸਟ ਵੀ ਕੀਤਾ ਜਾ ਚੁੱਕਾ ਹੈ। ਟ੍ਰਾਇਲ ਬਲਾਸਟ 10 ਅਪ੍ਰੈਲ ਨੂੰ ਹੋਇਆ ਸੀਤੇ ਹੁਣ ਇਸ ਨੂੰ ਡੇਗਣ ਦੀ ਤਰੀਖ 28 ਅਗਸਤ ਤੱਕ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: