ਟੇਸਲਾ ਦੇ ਸੀਈਓ ਏਲਨ ਮਸਕ ਦਾ ਕਹਿਣਾ ਹੈ ਕਿ ਉਹ ਟਵਿੱਟਰ ਨਾਲ ਡੀਲ ਨੂੰ ਉਦੋਂ ਤੱਕ ਅੱਗੇ ਨਹੀਂ ਵਧਾਉਣਗੇ ਜਦੋਂ ਤੱਕ ਕਿ ਕੰਪਨੀ ਇਹ ਸਾਬਤ ਨਹੀਂ ਕਰ ਦਿੰਦੀ ਕਿ ਉਸ ਦੇ ਪਲੇਟਫਾਰਮ ‘ਤੇ 5 ਫੀਸਦੀ ਤੋਂ ਘੱਟ ਸਪੈਮ ਅਕਾਊਂਟ ਹਨ। ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਦੇ ਦਾਅਵਿਆਂ ਦੇ ਉਲਟ ਮਸਕ ਨੇ ਹੁਣੇ ਜਿਹੇ ਦਾਅਵਾ ਕੀਤਾ ਸੀ ਕਿ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ‘ਚ ਘੱਟ ਤੋਂ ਘੱਟ 20 ਫੀਸਦੀ ਸਪੈਮ ਅਕਾਊਂਟ ਹਨ।
ਪਿਛਲੇ ਹਫਤੇ ਟਵਿੱਟਰ ਨੇ ਦੱਸਿਆ ਸੀ ਕਿ ਇਸ ਤਿਮਾਹੀ ਵਿਚ ਮਾਈਕ੍ਰੋਬਲਾਗਿੰਗ ਸਾਈਟ ‘ਤੇ ਲਗਭਗ 5 ਫੀਸਦੀ ਸਪੈਮ ਖਾਤੇ ਸਨ। ਟੇਸਲਾ ਦੇ ਸੀਈਓ ਨੇ ਟਵਿੱਟਰ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਤੇ ਸੌਦੇ ਨੂੰ ਰੋਕ ਦਿੱਤਾ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮਸਕ ਦੀ ਚਲਾਕੀ ਹੋ ਸਕਦੀ ਹੈ ਕਿ ਉਹ ਟਵਿੱਟਰ ਨੂੰ ਸ਼ੁਰੂ ਵਿਚ ਦਿੱਤੇ ਗਏ ਆਫਰ ਤੋਂ ਘੱਟ ਕੀਮਤ ‘ਤੇ ਖਰੀਦ ਲੈਣ। ਏਲਨ ਮਸਕ ਨੇ ਪਿਛਲੇ ਮਹੀਨੇ ਟਵਿੱਟਰ ਨੂੰ 44 ਅਰਬ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਜਦੋਂ ਤੋਂ ਮਸਕ ਨੇ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਹੈ, ਟੇਸਲਾ ਦੇ ਸੀਈਓ ਵੱਲੋਂ ਆਪਣੀ ਹਿੱਸੇਦਾਰੀ ਦਾ ਖੁਲਾਸਾ ਕਰਨ ਦੇ ਬਾਅਦ ਤੋਂ ਕੰਪਨੀ ਦੇ ਸਟਾਕ ਨੇ ਆਪਣਾ ਸਾਰਾ ਫਾਇਦਾ ਗੁਆ ਦਿੱਤਾ ਹੈ।
ਮਸਕ ਨੇ ਹੁਣੇ ਜਿਹੇ ਕਿਹਾ ਸੀ ਕਿ ਘੱਟ ਕੀਮਤ ‘ਤੇ ਸੌਦਾ ਕਰਨਾ ਬੇਮਾਨੀ ਨਹੀਂ ਹੈ। ਇਹ ਸਾਫ ਕਰਦਾ ਹੈ ਕਿ ਮਸਕ ਜਿੰਨਾ ਸੰਭਵ ਹੋਵੇ ਓਨਾ ਘੱਟ ਟਵਿੱਟਰ ਬੋਲੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਹਨ। ਮਸਕ ਨੇ ਸੋਮਵਾਰ ਨੂੰ ਮਿਆਮੀ ਵਿਚ ਇੱਕ ਸੰਮੇਲਨ ਵਿਚ ਕਿਹਾ ਕਿ ਤੁਸੀਂ ਕਿਸੇ ਅਜਿਹੀ ਚੀਜ਼ ਲੀ ਓਨੀ ਕੀਮਤ ਨਹੀਂ ਚੁਕਾ ਸਕਦੇ ਜੋ ਉਨ੍ਹਾਂ ਦੇ ਦਾਅਵੇ ਤੋਂ ਕਿਤੇ ਜ਼ਿਆਦਾ ਖਰਾਬ ਹੈ।
ਮਸਕ ਹਮੇਸ਼ਾ ਟਵਿੱਟਰ ‘ਤੇ ਸਪੈਮ ਅਕਾਊਂਟ ਦੇ ਖਿਲਾਫ ਰਹੇ ਹਨ। ਅਸਲ ਵਿਚ ਉਨ੍ਹਾਂ ਨੇ ਇਕ ਵਾਰ ਕਿਹਾ ਸੀ ਕਿ ਫਰਜ਼ੀ ਅਕਾਊਂਟ ਟਵਿੱਟਰ ‘ਤੇ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੀ ਸਮੱਸਿਆ ਹੈ। ਇਕ ਟਵਿੱਟਰ ਬੌਸ ਦੇ ਤੌਰ ‘ਤੇ ਮਸਕ ਪਹਿਲਾਂ ਸਪੈਮ ਤੇ ਫਰਜ਼ੀ ਅਕਾਊਂਟ ਨੂੰ ਪਲੇਟਫਾਰਮ ਤੋਂ ਹਟਾਉਣ ਦੀ ਦਿਸ਼ਾ ਵਿਚ ਕੰਮ ਕਰਨਗੇ।
ਸੀਈਓ ਪਰਾਗ ਅਗਰਵਾਲ ਨੇ ਕਿਹਾ ਕਿ ਕੰਪਨੀ ਪਲੇਟਫਾਰਮ ਤੋਂ ਫਰਜ਼ੀ ਤੇ ਸਪੈਮ ਅਕਾਊਂਟ ਨੂੰ ਹਟਾਉਣ ਲਈ ਕਾਫੀ ਮਿਹਨਤ ਕਰਦੀ ਹੈ। ਅਗਰਵਾਲ ਨੇ ਕਿਹਾ ਕਿ ਟਵਿੱਟਰ ਹਰ ਦਿਨ ਅੱਧੇ ਮਿਲੀਅਨ ਤੋਂ ਵੱਧ ਸਪੈਮ ਖਾਤਿਆਂ ਨੂੰ ਸਸਪੈਂਡ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਸਪੈਮ ਨੂੰ ਹਟਾਉਣ ਲਈ ਅਸੀਂ ਆਪਣੇ ਸਿਸਟਮ ਤੇ ਨਿਯਮਾਂ ਨੂੰ ਲਗਾਤਾਰ ਅਪਡੇਟ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: