ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਸਨ ਪਰ ਹੁਣ ਬਿਜਲੀ ਕੱਟਾਂ ‘ਤੇ ਰਾਹਤ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਚਾਲੂ ਹੋ ਗਿਆ ਹੈ। ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 5 ਜੋ ਕਿ ਬੁਆਇਲਰ ਲੀਕੇਜ ਕਰ ਕੇ ਬੰਦ ਹੋਇਆ ਸੀ ਉਹ ਬੀਤੀ ਰਾਤ ਮੁੜ ਚਾਲੂ ਹੋ ਗਿਆ ਹੈ।
ਸੂਬੇ ਵਿਚ ਇਕ ਪਾਸੇ ਗਰਮੀ ਦਾ ਕਹਿਰ ਹੈ ਤੇ ਦੂਜੇ ਪਾਸੇ ਥਰਮਲ ਪਲਾਂਟ ਦੇ ਬੰਦ ਹੋਣ ਕਾਰਨ ਪੰਜਾਬ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਲੰਬੇ-ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਲੋਕਾਂ ਦਾ ਜਿਊਣਾ ਦੁਭਰ ਹੋਇਆ ਪਿਆ ਹੈ।
ਪਰ ਹੁਣ ਰੋਪੜ ਥਰਮਲ ਪਲਾਂਟ ਦੇ ਯੂਨਿਟ ਨੰਬਰ 5 ਦੇ ਮੁੜ ਤੋਂ ਚਾਲੂ ਹੋਣ ਨਾਲ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ। ਦੱਸ ਦੇਈਏ ਕਿ ਲਹਿਰਾ ਮੁਹੱਬਤ ਦਾ ਮਹਿਜ਼ ਇੱਕ ਯੂਨਿਟ ਚੱਲ ਰਿਹਾ ਹੈ ਜਦਕਿ ਤਿੰਨ ਯੂਨਿਟ ਬੰਦ ਰੱਖੇ ਹੋਏ ਹਨ। ਇਕ ਯੂਨਿਟ ਈਐੱਸਪੀ ਟੁੱਟਣ ਕਰ ਕੇ ਬੰਦ ਹੈ ਜਦਕਿ ਦੂਜਾ ਯੂਨਿਟ ਰਾਖ ਦੇ ਫੈਲਾਓ ਕਰਕੇ ਬੰਦ ਰੱਖਿਆ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤੀਜਾ ਯੂਨਿਟ ਕੋਲੇ ਨੂੰ ਰਿਜ਼ਰਵ ਕਰਨ ਵਾਸਤੇ ਬੰਦ ਕੀਤਾ ਗਿਆ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ 9000 ਮੈਗਾਵਾਟ ਸੀ ਤੇ ਬੰਦ ਥਰਮਲ ਯੂਨਿਟਾਂ ਕਰ ਕੇ 950 ਮੈਗਾਵਾਟ ਬਿਜਲੀ ਦੀ ਕਮੀ ਚੱਲ ਰਹੀ ਹੈ।ਪੰਜਾਬ ਦੇ ਪੰਜ ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 4 ਯੂਨਿਟ ਬੰਦ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਨੂੰ ਝਟਕਾ ! ਹਾਈ ਕੋਰਟ ਨੇ ਦਿੱਲੀ ਸਰਕਾਰ ਦੀ ਘਰ-ਘਰ ਰਾਸ਼ਨ ਯੋਜਨਾ ’ਤੇ ਲਾਈ ਰੋਕ
ਜ਼ਿਕਰਯੋਗ ਹੈ ਕਿ ਲੋਕ ਗਰਮੀ ਤੋਂ ਬਚਾਅ ਲਈ ਪੱਖੇ, ਕੂਲਰ ਦਾ ਸਹਾਰਾ ਲੈਂਦੇ ਹਨ ਪਰ ਅਤਿ ਦੀ ਗਰਮੀ ਪੈ ਰਹੀ ਹੈ ਤੇ ਉਪਰੋਂ ਬਿਜਲੀ ਦੇ ਲੰਬੇ ਕੱਟਾ ਨੇ ਲੋਕਾਂ ਦੇ ਵੱਟ ਕੱਢ ਰੱਖੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਇੰਨੇ ਕੱਟ ਨਹੀਂ ਲੱਗਦੇ ਸਨ। ਲੋਕਾਂ ਨੇ ਆਪ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਸਪਲਾਈ ਨੂੰ 24 ਘੰਟੇ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।