ਬੀਤੇ ਦਿਨੀਂ ਸੁਪਰੀਮ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ ਮਾਮਲੇ ਵਿਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਵੱਲੋਂ ਆਤਮ ਸਮਰਪਣ ਕਰਨ ਲਈ ਇੱਕ ਹਫਤੇ ਦਾ ਸਮਾਂ ਮੰਗਿਆ ਗਿਆ ਹੈ ਪਰ ਇਸ ਮੁਸ਼ਕਲ ਹਾਲਾਤ ਵਿਚ ਕਾਂਗਰਸ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਕਈ ਕਾਂਗਰਸੀ ਨੇਤਾਵਾਂ ਨੇ ਸਜ਼ਾ ਮਿਲਣ ‘ਤੇ ਸੁੱਖ ਦਾ ਸਾਹ ਲਿਆ ਹੈ।
ਇਨ੍ਹਾਂ ਸਭ ਦੇ ਦਰਮਿਆਨ ਸਾਬਕਾ ਕਾਂਗਰਸੀ ਆਗੂ ਰਾਣਾ ਗੁਰਜੀਤ ਨੇ ਸਿੱਧੂ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ‘ਸਿੱਧੂ ਨੂੰ ਹੁਣ ਇਹ ਭਾਣਾ ਮਿੱਠਾ ਸਮਝ ਕੇ ਮੰਨਣਾ ਹੀ ਪੈਣਾ। ਉਨ੍ਹਾਂ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ। ਸਿੱਧੂ ਦੀ ਜ਼ੁਬਾਨ ਏਕੇ-47 ਵਾਂਗ ਚੱਲਦੀ ਸੀ, ਤੁਸੀਂ ਰੁਕਣਾ ਨਹੀਂ ਸੀ, ਫਿਰ ਬਾਅਦ ਵਿਚ ਠੋਕੋ ਤਾਲੀ ਕਹਿ ਦੇਣਾ ਸੀ।’
ਰਾਣਾ ਗੁਰਜੀਤ ਨੇ ਨਵਜੋਤ ਸਿੱਧੂ ‘ਤੇ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਸਿੱਧੂ ਭਾਜਪਾ ਦਾ ਆਦਮੀ ਹੈ, ਜਿਸ ਨੇ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਦਿੱਤਾ। ਸਿੱਧੂ ਦੀ ਵਜ੍ਹਾ ਨਾਲ ਕਾਂਗਰਸ ਪੰਜਾਬ ਵਿਚ ਚੋਣਾਂ ਹਾਰ ਗਈ। ਮੈਨੂੰ ਤਾਂ ਸ਼ੱਕ ਹੈ ਕਿ ਸਿੱਧੂ ਕਿਤੇ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਨਾ ਹੋ ਜਾਣ। ਉਨ੍ਹਾਂ ਨੇ ਜੋ ਕਰਨਾ ਸੀ, ਉਹ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੈਂ ਪਹਿਲਾ ਪ੍ਰਧਾਨ ਦੇਖਿਆ ਜਿਸ ਨੇ 116 ਸੀਟਾਂ ‘ਤੇ ਪ੍ਰਚਾਰ ਨਹੀਂ ਕੀਤਾ। ਸਿਰਫ ਆਪਣੀ ਸੀਟ ਤੱਕ ਸੀਮਤ ਰਹੇ। ਸਿੱਧੂ ਲਗਾਤਾਰ ਚਰਨਜੀਤ ਸਿੰਘ ਚੰਨੀ ਖਿਲਾ ਬੋਲਦੇ ਰਹੇ। ਸਿੱਧੂ ਤਾਂ ਉਹ ਇਨਸਾਨ ਸਨ, ਜਿਨ੍ਹਾਂ ਨੇ ਰਾਜੇ-ਰਾਣੇ ਸਾਫ ਕਰਨੇ ਸੀ। ਹਾਲਾਂਕਿ ਜਿਨ੍ਹਾਂ ਨੂੰ ਸਿੱਧੂ ਮਾਰਨਾ ਚਾਹੁੰਦੇ ਸਨ, ਉਹ ਸਾਰੇ ਜਿੱਤ ਗਏ।
ਦੂਜੇ ਪਾਸੇ ਰਾਣਾ ਗੁਰਜੀਤ ਦੇ ਦੋਸ਼ ‘ਤੇ ਸਿਰਸਾ ਨੇ ਕਿਹਾ ਕਿ ਸਿੱਧੂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਕਿਸੇ ਨਾਲ ਬਦਜ਼ੁਬਾਨੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਮੇਰਾ ਇਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਸਿੱਧੂ ਜਿਥੇ ਜਾਣਗੇ, ਉਥੇ ਤਬਾਹੀ ਕਰਨਗੇ। ਕਾਂਗਰਸ ਨੂੰ ਖਤਮ ਕਰਨ ਲਈ ਸਿੱਧੂ ਕਾਫੀ ਹਨ। ਜੋ ਸਾਰਿਆਂ ਨੂੰ ਹਰਾ ਰਿਹਾ ਹੈ, ਉਸ ਨੂੰ ਅਸੀਂ ਭਾਜਪਾ ਵਿਚ ਕਿਉਂ ਲੈ ਕੇ ਆਵਾਂਗੇ।
ਵੀਡੀਓ ਲਈ ਕਲਿੱਕ ਕਰੋ -: