ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਮੱਧਪ੍ਰਦੇਸ਼ ਦੇ ਸ਼ਹਿਰ ਇਦੌਰ ‘ਚ ਇੱਕ ਨੌਜਵਾਨ ਨੇ ਆਪਣੇ ਕਰੀਬੀ ਦੀ ਮੌਤ ਤੋਂ ਬਾਅਦ ਉਸ ਦੀ ਤਸਵੀਰ ਨੂੰ ਪਾਵਨ ਗੁਟਕਾ ਸਾਹਿਬ ਵਿਚ ਛਪਵਾ ਦਿੱਤਾ। ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚੀ ਤਾਂ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜਾਂਚ ਦੇ ਹੁਕਮ ਦਿੰਦੇ ਹੋਏ ਜਲਦ ਰਿਪੋਰਟ ਭੇਜਣ ਨੂੰ ਕਿਹਾ ਹੈ।
ਇੰਦੌਰ ਦੇ ਸਿੰਧੀ ਪਰਿਵਾਰ ਦੇ ਇੱਕ ਵਿਅਕਤੀ ਨੇ ਆਪਣੇ ਕਰੀਬੀ ਦੀ ਯਾਦ ਵਿਚ ਪਵਿੱਤਰ ਗੁਟਕਾ ਸਾਹਿਬ ਨੂੰ ਹਿੰਦੀ ਵਿਚ ਪ੍ਰਿੰਟ ਕਰਵਾਇਆ ਤੇ ਉਸ ਵਿਚ ਮ੍ਰਿਤਕ ਦੀ ਫੋਟੋ ਨੂੰ ਵੀ ਛਾਪ ਦਿੱਤਾ। ਸਿੰਧੀ ਪਰਿਵਾਰ ਦੇ ਮੈਂਬਰ ਵੱਲੋਂ ਕੀਤੇ ਗਏ ਇਸ ਕੰਮ ਨਾਲ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਲਦ ਹੀ ਐੱਸਜੀਪੀਸੀ ਦੋਸ਼ੀ ਖਿਲਾਫ ਸਖਤ ਕਾਰਵਾਈ ਕਰੇਗੀ।
ਜਾਣਕਾਰੀ ਮੁਤਾਬਕ ਗੁਟਕਾ ਸਾਹਿਬ ਦਾ ਵੀਡੀਓ ਐੱਸਜੀਪੀਸੀ ਕੋਲ ਪਹੁੰਚਿਆ ਸੀ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਨੇ ਜਾਂਚ ਸ਼ੁਰੂ ਕੀਤੀ। ਸਪੱਸ਼ਟ ਹੋਇਆ ਕਿ ਗੁਟਕਾ ਸਾਹਿਬ ਨੂੰ ਇੰਦੌਰ ਦੇ ਇੱਕ ਸਿੰਧੀ ਪਰਿਵਾਰ ਵੱਲੋਂ ਛਪਵਾਇਆ ਗਿਆ ਹੈ। ਹੁਣ ਐੱਸਜੀਪੀਸੀ ਨੇ ਅਗਲੀ ਕਾਰਵਾਈ ਲਈ ਜਾਂਚ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: