ਪੰਜਾਬ ਪੁਲਿਸ ਦੇ ਲੁਧਿਆਣਾ ਕੋਰਟ ਬਲਾਸਟ ਕੇਸ ਦਾ ਪਰਦਾਫਾਸ਼ ਕਰਕੇ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ ਹੈ। ਡੀਜੀਪੀ ਪੰਜਾਬ ਵੀਕੇ ਭਾਵਰਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਡੀਜੀਪੀ ਨੇ ਕਿਹਾ ਕਿ ਲੁਧਿਆਣਾ ਕੋਰਟ ਬਲਾਸਟ ਦੇ ਮੁੱਖ ਦੋਸ਼ੀ ਨੂੰ ਬਾਰਡਰ ਰੇਂਜ ਦੀ ਐੱਸਟੀਐੱਫ ਟੀਮ ਨੇ ਗ੍ਰਿਫਤਾਰ ਕੀਤਾ ਹੈ। ਵਿਸਫੋਟ ਵਿਚ ਇਸਤੇਮਾਲ ਆਈਈਡੀ ਦੀ ਸਮਗਲਿੰਗ ਆਈਐੱਸਆਈ ਸਮਰਥਿਤ ਡ੍ਰੋਨ ਜ਼ਰੀਏ ਕੀਤੀ ਗਈ ਸੀ। ਡੀਜੀਪੀ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦਾ ਸੰਚਾਲਨ ਕੇਂਦਰੀ ਏਜੰਸੀ ਦੇ ਤਾਲਮੇਲ ਵਿਚ ਕੀਤਾ ਗਿਆ ਸੀ।
ਅੰਮ੍ਰਿਤਸਰ ਪੁਲਿਸ ਨੇ ਸਰਹੱਦੀ ਪਿੰਡਾਂ ਵਿਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ ਵਿਸਫੋਟਕ ਸਮੱਗਰੀ ਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਕਾਬੂ ਕੀਤੇ ਜਾਣ ਵਾਲਿਆਂ ਵਿਚ ਇੱਕ 8ਵੀਂ ਦਾ ਵਿਦਿਆਰਥੀ ਵੀ ਹੈ, ਜੋ ਸਮਗਲਰਾਂ ਦੇ ਸੰਪਰਕ ਵਿਚ ਸੀ। ਐੱਸਟੀਐੱਫ ਨੇ ਇਹ ਵੱਡੀ ਕਾਰਵਾਈ ਪੰਜਾਬ ਵਿਚ 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ‘ਤੇ ਮਨਾਏ ਜਾਣ ਵਾਲੇ ਘੱਲੂਘਾਰੇ ਤੋਂ ਪਹਿਲਾਂ ਕੀਤੀ।
ਆਈਜੀ ਬਾਰਡਰ ਰੇਂਜ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਧਨੋਏ ਕਲਾਂ ਨਿਵਾਸੀ ਹਰਪ੍ਰੀਤ ਹੈਪੀ, ਚੱਕ ਅੱਲ੍ਹਾ ਬਖਸ਼ ਦਿਲਬਾਗ ਸਿੰਘ ਉਰਫ ਬਾਗੋ ਤੇ ਧਨੋਏ ਖੁਰਦ ਸਵਿੰਦਰ ਭੱਲਾ ਤੋਂ ਇਲਾਵਾ 8ਵੀਂ ਦੇ ਵਿਦਿਆਰਥੀ ਨੀੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੂੰ ਜੁਵੇਨਾਈਲ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਚਾਈਲਡ ਕੇਅਰ ਸੈਂਟਰ ਲੁਧਿਆਣਾ ਭੇਜ ਦਿੱਤਾ ਗਿਆ ਹੈ ਜਦੋਂ ਕਿ ਗ੍ਰਿਫਤਾਰ ਤਿੰਨ ਹੋਰ ਲੋਕਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਆਈਜੀ ਚਾਵਲਾ ਨੇ ਦੱਸਿਆ ਕਿ ਦੋਸ਼ੀ ਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਨੂੰ 18 ਮਈ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਪਾਕਿਸਤਾਨ ਆਧਾਰਿਤ ਤਸਕਰ ਹਾਜੀ ਅਕਰਮ ਤੋਂ ਹੈਰੋਇਨ ਦੀ ਖੇਪ 12 ਮਈ ਦੀ ਰਾਤ ਨੂੰ ਮੰਗਵਾਈ ਸੀ ਜੋ ਦੋਵਾਂ ਨੇ 500-500 ਗ੍ਰਾਮ ਵੰਡ ਲਈ।ਰਿਮਾਂਡ ਦੌਰਾਨ ਦੋਵਾਂ ਤੋਂ ਹੈਰੋਇਨ ਬਰਾਦ ਕਰ ਲਈ ਗਈ। ਦਿਲਬਾਗ ਸਿੰਘ ਨੇ ਮੰਨਿਆ ਕਿ ਉਸ ਦੇ ਕੋਲ ਦੋ ਪਾਕਿਸਤਾਨੀ ਸਿਮ ਵੀ ਹਨ, ਜਿਨ੍ਹਾਂ ਜ਼ਰੀਏਉਹ ਪਾਕਿਸਤਾਨੀ ਸਮੱਗਲਰਾਂ ਨਾਲ ਗੱਲ ਕਰਦਾ ਹੈ। ਜਾਂਚ ਦੌਰਾਨ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਇੱਕ ਨੋਕੀਆ ਦਾ ਮੋਬਾਈਲ ਫੋਨ ਜਿਨ੍ਹਾਂ ਵਿਚ 2 ਪਾਕਿਸਤਾਨੀ ਸਿਮ ਕਾਰਡ ਸਨ, ਵੀ ਬਰਾਮਦ ਕਰ ਲਿਆ।
ਉਨ੍ਹਾਂ ਦੱਸਿਆ ਕਿ ਦਿਲਬਾਗ ਉਰਫ ਬਾਗੋ ਨੇ ਮੰਨਿਆ ਕਿ ਲੁਧਿਆਣਾ ਕੋਰਟ ਕੰਪਲੈਕਸ ਵਿਚ 23 ਦਸੰਬਰ 2021 ਨੂੰ ਹੋਏ ਵਿਸਫੋਟ ਵਿਚ ਸ਼ਾਮਲ ਸੀ। ਉਸ ਨੇ ਮੰਨਿਆ ਕਿ ਸਰਹੱਦੀ ਪਿੰਡ ਬਲੜਵਾਲ ਵਿਚ ਡ੍ਰੋਨ ਜ਼ਰੀਏ ਉਸ ਨੇ ਆਈਈਡੀ ਵੀ ਬਰਾਮਦ ਕੀਤੀ ਜੋ ਆਈਐੱਸਆਈ ਦੇ ਇਸ਼ਾਰੇ ‘ਤੇ ਭੇਜੀ ਗਈ। ਆਈਈਡੀ ਉਸ ਨੇ ਚੌਗਾਵਾਂ ਪਿੰਡ ਦੇ ਅੱਡੇ ‘ਤੇ ਅੰਮ੍ਰਿਤਸਰ ਦੇ ਪਿੰਡ ਪੰਜੂ ਕਲਾਲ ਨਿਵਾਸੀ ਸਰਮੁਖ ਉਰਫ ਸੰਮੂ ਨੂੰ ਦਿੱਤੀ। ਬਾਗੋ ਨੇ ਦੱਸਿਆ ਕਿ ਉਸ ਨੇ ਲੁਧਿਆਣਾ ਬਾਈਪਾਸ ‘ਤੇ ਆਈਡੀ ਪੰਜਾਬ ਪੁਲਿਸ ਦੇ ਬਰਖਾਸਤ ਮੁਲਾਜ਼ਮ ਗਗਨਦੀਪ ਸਿੰਘ ਨੂੰ ਦਿੱਤੀ, ਜੋ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਵਿਸਫੋਟ ਵਿਚ ਮਾਰਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਗੋ ਤੋਂ ਕੀਤੀ ਗਈ ਪੁੱਛਗਿਛ ਦੇ ਬਾਅਦ ਪੰਜੂ ਕਲਾਲ ਪਿੰਡ ਦੇ ਸੁਰਮੁਖ ਸਿੰਘ ਨੂੰ ਗ੍ਰਿਫਤਾਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਐੱਸਟੀਐੱਫ ਨੇ ਜਨਵਰੀ ਤੇ ਫਰਵਰੀ 2022 ਵਿਚ 3 ਆਈਈਡੀ ਬਰਾਮਦ ਕੀਤੀ ਸੀ ਜਿਨ੍ਹਾਂ ਨੇ ਪੰਜਾਬ ਵਿਚ ਵਿਸਫੋਟਾਂ ਲਈ ਇਸਤੇਮਾਲ ਕੀਤਾ ਜਾਣਾ ਸੀ। ਆਈਜੀ ਨੇ ਦੱਸਿਆ ਕਿ 8ਵੀਂ ਦੇ ਵਿਦਿਆਰਥੀ ਨੂੰ ਜਾਂਚਦੌਰਾਨ ਗ੍ਰਿਫਤਾਰ ਕੀਤਾ ਗਿਆ। ਉਸ ਨੇ ਗ੍ਰਿਫਤਾਰ ਕੀਤੇ ਗਏ ਉਕਤ ਤਿੰਨੋਂ ਦੋਸ਼ੀਆਂ ਸਵਿੰਦਰ ਸਿੰਘ ਉਰਫ ਭੋਲਾ, ਦਿਲਬਾਗ ਸਿੰਘ ਉਰਫ ਬਾਗੋ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਮੋਬਾਈਲ ਫੋਨ ‘ਤੇ ਇੰਟਰਨੈਟ ਸਰਵਿਸਿਜ਼ ਦੇਣ ਦੀ ਭੂਮਿਕਾ ਨਿਭਾਈ ਹੈ।