ਮੱਧ ਪ੍ਰਦੇਸ਼ ਵਿਚ ਬਜ਼ੁਰਗ ਨਾਲ ਮਾਰਕੁੱਟ ਕਰਨ ਵਾਲੇ ਭਾਜਪਾ ਵਰਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਜ਼ੁਰਗ ਨਾਲ ਮਾਰਕੁੱਟ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਬਜ਼ੁਰਗ ਰਤਲਾਮ ਜ਼ਿਲ੍ਹੇ ਦੇ ਸਰਸੀ ਦੇ ਰਹਿਣ ਵਾਲੇ ਸਨ। ਉਹ ਮਾਨਸਿਕ ਤੌਰ ‘ਤੇ ਬੀਮਾਰ ਸੀ। ਬਜ਼ੁਰਗ ਨਾਲ ਮਾਰਕੁੱਟ ਕਰਨ ਵਾਲੇ ਵਿਅਕਤੀ ਦ ੀਪਛਾਣ ਭਾਜਪਾ ਵਰਕਰ ਦਿਨੇਸ਼ ਕੁਸ਼ਵਾਹਾ ਵਜੋਂ ਹੋਈ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਤੋਂ ਇਕ ਦਿਨ ਪਹਿਲਾਂ ਇਸ ਬਜ਼ੁਰਗ ਵਿਅਕਤੀ ਦਾ ਮਨਾਸਾ ਪੁਲਿਸ ਵੱਲੋਂ ਫੋਟੋ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਮਪੁਰਾ ਰੋਡ ਮਾਰੂਤੀ ਸ਼ੋਅਰੂਮ ਕੋਲ ਇੱਕ ਲਾਸ਼ ਮਿਲੀ ਸੀ ਜਿਸ ਦੀ ਪਛਾਣ ਭੰਵਰਲਾਲ ਜੈਨ ਵਜੋਂ ਹੋਈ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਸੀ ਕਿ ਨੀਮਚ ਦੀ ਘਟਨਾ ਵਿਚ ਦਿਨੇਸ਼ ਕੁਸ਼ਵਾਲਾ ਨੂੰ ਫੜਿਆ ਗਿਆ ਹੈ ਤੇ ਉਸ ‘ਤੇ ਧਾਰਾ 302 ਅਤੇ 304 ਵਿਚ ਕੇਸ ਰਜਿਸਟਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਬਲਾਸਟ ਦੇ ਮੁੱਖ ਦੋਸ਼ੀ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ, DGP ਨੇ ਟਵੀਟ ਕਰ ਦਿੱਤੀ ਜਾਣਕਾਰੀ
ਦੂਜੇ ਪਾਸੇ ਭਾਜਪਾ ਸਕੱਤਰ ਰਜਨੀਸ਼ ਅਗਰਵਾਲ ਨੇ ਕਿਹਾ ਕਿ ਘਟਨਾ ਮੰਦਭਾਗੀ ਹੈ। ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤਰ੍ਹਾਂ ਦੇ ਕੰਮ ਵਿਚ ਸ਼ਾਮਲ ਲੋਕਾਂ ਵਿਚੋਂ ਕਿਸੇ ਨੂੰ ਵੀ ਸੂਬਾ ਸਰਕਾਰ ਵੱਲੋਂ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਗੌਰਤਲਬ ਹੈ ਕਿ ਘਟਨਾ ਦਾ ਵੀਡੀਓ ਜੋ ਸਾਹਮਣੇ ਆਇਆ ਹੈ ਉਸ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਕਿਵੇਂ ਬਜ਼ੁਰਗ ਨੂੰ ਥੱਪੜ ‘ਤੇ ਥੱਪੜ ਲਗਾ ਰਿਹਾ ਹੈ ਤੇ ਉੁਸ ਤੋਂ ਪੁੱਛ ਰਿਹਾ ਹੈ ਕਿ ਕੀ ਉਸ ਦਾ ਨਾਂ ਮੁਹੰਮਦ ਹੈ। ਉਹ ਉਸ ਤੋਂ ਆਧਾਰ ਕਾਰਡ ਵੀ ਮੰਗਦਾ ਦਿਖਾਈ ਦਿੰਦਾ ਹੈ। ਬਜ਼ੁਰਗ ਡਰਿਆ ਹੋਇਆ ਹੈ ਤੇ ਉਸ ਨੂੰ ਪੈਸੇ ਵੀ ਆਫਰ ਕਰਦਾ ਹੈ ਕਿ ਉੁਹ ਉਸ ਨੂੰ ਜਾਣ ਦੇਵੇ।