ਹੁਸ਼ਿਆਰਪੁਰ ਵਿਖੇ 6 ਸਾਲਾ ਮਾਸੂਮ ਰਿਤਿਕ ਬੋਰਵੈੱਲ ਵਿਚ ਫਸ ਗਿਆ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਉਹ ਬੋਰਵੈੱਲ ਵਿਚ ਪੁੱਠਾ ਫਸਿਆ ਹੋਇਆ ਹੈ ਤੇ ਉਸ ਨੂੰ ਕੱਢਣ ਲਈ ਐੱਨਡੀਆਰਐੱਫ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਤੇ ਉਨ੍ਹਾਂ ਵੱਲੋਂ ਰਿਤਿਕ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
ਰਿਤਿਕ ਪ੍ਰਵਾਸੀ ਮਜ਼ਦੂਰ ਰਾਜਿੰਦਰ ਸਿੰਘ ਦਾ ਪੁੱਤ ਹੈ ਤੇ ਉਹ ਕੁੱਤਿਆਂ ਤੋਂ ਡਰਦਾ ਹੋਇਆ ਬੋਰਵੈੱਲ ਦੇ ਉਪਰ ਚੜ੍ਹ ਗਿਆ ਸੀ ਤੇ ਅਚਾਨਕ ਉਸ ਅੰਦਰ ਡਿੱਗ ਗਿਆ। ਸੀਸੀਟੀਵੀ ਕੈਮਰਾ ਤੇ ਆਕਸੀਜਨ ਦਾ ਸਿਲੰਡਰ ਬੋਰਵੈੱਲ ਵਿਚ ਪਾਇਆ ਗਿਆ ਹੈ। ਡਾਕਟਰ ਦੀਆਂ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ ਹੈ। ਕੈਮਰੇ ਤੋਂ ਪਤਾ ਲੱਗਾ ਹੈ ਕਿ ਰਿਤਿਕ 100 ਫੁੱਟ ਡੂੰਘੇ ਬੋਰਵੈੱਲ ਵਿਚ ਫਸਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ। ਉਥੇ ਹੀ ਮੌਕੇ ’ਤੇ ਪੁਲਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਸ ਬੋਰਵੈੱਲ ’ਚ 6 ਸਾਲਾ ਮਾਸੂਮ ਜ਼ਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ ਰਿਹਾ ਹੈ, ਉਹ ਲਗਭਗ 100 ਫੁੱਟ ਡੂੰਘਾ ਹੈ। ਮੌਕੇ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਪਹੁੰਚ ਚੁੱਕੇ ਹਨ।