ਲੁਧਿਆਣਾ ਨਗਰ ਨਿਗਮ ਜ਼ੋਨ ਏ ਦਫਤਰ ਦੇ ਬਾਹਰ ਮਲਟੀ ਸਟੋਰੀ ਪਾਰਕਿੰਗ ਵਿਚ ਓਵਰ ਚਾਰਜਿੰਗ ਦੇ ਮਾਮਲੇ ਨੂੰ ਲੈ ਕੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਅਚਾਨਕ ਛਾਪੇਮਾਰੀ ਕੀਤੀ। ਮੌਕੇ ‘ਤੇ ‘ਆਪ’ ਵਿਧਾਇਕ ਪੱਪੀ ਨੇ ਦੇਖਿਆ ਕਿ ਪਾਰਕਿੰਗ ਵਿਚ ਕੋਈ ਵੀ ਰੇਟ ਲਿਸਟ ਨਹੀਂ ਲਿਖੀ ਹੋਈ ਸੀ।
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਪਾਰਕਿੰਗ ਠੇਕੇਦਾਰ ਦੇ ਮੁਲਾਜ਼ਮ 50 ਰੁਪਏ ਕਾਰ ਦੀ ਜਗ੍ਹਾ 80 ਰੁਪਏ ਵਸੂਲ ਰਹੇ ਹਨ। ਇਸ ਮਾਮਲੇ ਦੀ ਜਾੰਚ ਕਰਨ ਲਈ ਉਨ੍ਹਾਂ ਨੇ ਪਹਿਲਾਂ ਦੋ ਲੋਕਾਂ ਨੂੰ ਉਥੇ ਭੇਜਿਆ ਸੀ। ਮੌਕੇ ‘ਤੇ ਖੁਦ ਠੇਕੇਦਾਰ ਮੌਜੂਦ ਨਹੀਂ ਸੀ। ਅਜਿਹੇ ਵਿਚ ਨਿਗਮ ਜ਼ੋਨਲ ਕਮਿਸ਼ਨਰ ਨੀਰਜ ਜੈਨ ਮੌਕੇ ‘ਤੇ ਪਹੁੰਚੇ। ਵਿਧਾਇਕ ਅਸ਼ੋਕ ਪਰਾਸ਼ਰ ਨੇ ਤੁਰੰਤ ਠੇਕੇ ਨੂੰ ਰੱਦ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਵਿਧਾਇਕ ਪਰਾਸ਼ਰ ਅਚਾਨਕ ਹੀ ਮਲਟੀ ਸਟੋਰੀ ਪਾਰਕਿੰਗ ‘ਤੇ ਪਹੁੰਚ ਗਏ। ਇਹ ਪਾਰਕਿੰਗ ਨਗਰ ਨਿਗਮ ਦੀ ਹੈ ਪਰ ਇਸ ਨੂੰ ਠੇਕੇ ‘ਤੇ ਦਿੱਤਾ ਗਿਆ ਹੈ। ਵਿਧਾਇਕ ਦਾ ਕਹਿਣਾ ਸੀ ਕਿ ਇਥੇ ਕਾਰ ਪਾਰਕ ਲਈ 50 ਰੁਪਏ ਫੀਸ ਹੈ ਪਰ ਠੇਕੇਦਾਰ ਦੇ ਮੁਲਾਜ਼ਮ 80 ਰੁਪਏ ਵਸੂਲ ਰਹੇ ਹਨ। ਮਾਮਲੇ ਦੀ ਜਾਂਚ ਕਰਨ ਲਈ ਉਨ੍ਹਾਂ ਨੇ ਆਪਣੇ ਕਿਸੇ ਪਛਾਣ ਦੇ ਵਿਅਕਤੀ ਨੂੰ ਪਾਰਕਿੰਗ ਵਿਚ ਭੇਜਿਆ ਸੀ। ਉਸ ਤੋਂ 80 ਰੁਪਏ ਚਾਰਜ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਹ ਵੀ ਪੜ੍ਹੋ : ਪੰਚਾਇਤ ਮੰਤਰੀ ਤੇ ਕਿਸਾਨਾਂ ਦੀ ਹੋਈ ਮੀਟਿੰਗ, ਨਾਜਾਇਜ਼ ਕਬਜ਼ੇ ਛੁਡਾਉਣ ਦੀ ਤਰੀਕ ਇੱਕ ਮਹੀਨਾ ਅੱਗੇ ਵਧਾਈ
ਪਾਰਕਿੰਗ ਵਿਚ ਵਾਹਨਾਂ ਦੀ ਕੋਈ ਰੇਟ ਲਿਸਟ ਵੀ ਨਹੀਂ ਲਗਾਈ ਗਈ ਸੀ। ਉਨ੍ਹਾਂ ਨੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬੰਧਤ ਠੇਕੇਦਾਰ ‘ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਪਰਾਸ਼ਰ ਨੇ ਕਿਹਾ ਕਿ ਸ਼ਨੀਵਾਰ ਨੂੰ ਉਹ ਨਿਗਮ ਕਮਿਸ਼ਨਰ ਤੋੰ ਵੀ ਇਸ ਮੁੱਦੇ ‘ਤੇ ਮਿਲਣਗੇ। ਆਮ ਲੋਕਾਂ ਦੀ ਕਿਸੇ ਤਰ੍ਹਾਂ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਵਿਧਾਇਕ ਪਾਰਸ਼ਰ ਦੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਪਾਰਕਿੰਗ ਥਾਵਾਂ ‘ਤੇ ਵਾਹਨਾਂ ਦੀ ਰੇਟ ਲਿਸਟ ਲਗਾ ਦਿੱਤੀ ਗਈ।