ਅੱਜ ਸਵੇਰੇ ਤੋਂ ਪੈ ਰਹੇ ਮੀਂਹ ਦੇ ਚੱਲਦਿਆਂ ਕੇਦਾਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਰੋਕਣਾ ਪਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰਧਾਲੂਆਂ ਨੂੰ ਮੰਦਰ ਨਾ ਜਾਣ ਅਤੇ ਆਪਣੇ ਹੋਟਲ ਪਰਤਣ ਦੀ ਸਲਾਹ ਦਿੱਤੀ ਗਈ ਹੈ। ਰੂਦਰਪ੍ਰਯਾਗ ਦੇ ਸਰਕਲ ਅਫਸਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਓਰੈਂਜ ਅਲਰਟ ਅਜ ਸਵੇਰ ਤੋਂ ਪੈ ਰਹੇ ਮੀਂਹ ਤੋਂ ਬਾਅਦ ਪੈਦਲ ਯਾਤਰੀਆਂ ਨੂੰ ਰੋਕ ਦਿੱਤਾ ਹੈ ਤੇ ਉਨ੍ਹਾਂ ਨੂੰ ਹੋਟਲ ਵਾਪਸ ਜਾਣ ਲਈ ਕਿਹਾ ਗਿਆ ਹੈ। ਸ਼ਰਧਾਲੂਆਂ ਨੂੰ ਕਿਹਾ ਗਿਆ ਹੈ ਕਿ ਉਹ ਫਿਲਹਾਲ ਮੰਦਰ ਨਾ ਜਾਣ ਤੇ ਸੁਰੱਖਿਅਤ ਰਹਿਣ।
ਜ਼ਿਕਰੋਯਗ ਹੈ ਕਿ ਗੰਗੋਤਰੀ ਤੇ ਯਮੁਨੇਤਰੀ ਧਾਮਾਂ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਇਸੇ ਮਹੀਨੇ ਚਾਰਧਾਮ ਯਾਤਰਾ ਸ਼ੁਰੂ ਹੋਈ ਹੈ। ਕੇਦਾਰਨਾਥ ਦੇ ਕਪਾਟ 6 ਮਈ ਨੂੰ ਜਦੋਂ ਕਿ ਬਦਰੀਨਾਥ ਦੇ ਕਪਾਟ 8 ਮਈ ਨੂੰ ਖੁੱਲ੍ਹੇ ਸਨ। ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਉਤਰਾਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮੀ ਨੇ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਮੰਦਰ ਪਹੁੰਚ ਕੇ ਉਥੇ ਚੱਲ ਰਹੇ ਨਿਰਮਾਣ ਕੰਮਾਂ ਤੇ ਆਉਣ ਵਾਲੀ ਯਾਤਰਾ ਨਾਲ ਸਬੰਧਤ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਧਿਕਾਰੀਆਂ ਮੁਤਾਬਕ ਐਤਵਾਰ ਸ਼ਾਮ ਤੋਂ ਸ਼ੁਰੂ ਹੋਈ ਬਰਫਬਾਰੀ ਦੇ ਬਾਅਦ ਇਲਾਕੇ ਵਿਚ ਠੰਡ ਕਾਫੀ ਵਧ ਗਈ ਹੈ। ਬਾਬਾ ਕੇਦਾਰਨਾਥ ਮੰਦਰ ਦੇ ਆਸ-ਪਾਸ ਹੀ ਪਹਾੜੀਆਂ ਬਰਫ ਦੀ ਚਾਦਰ ਨਾਲ ਢੱਕ ਗਈਆਂ ਹਨ। ਕੜਾਕੇ ਦੀ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ।