ਪੰਜਾਬ ਦੇ ਹਾਜੀਪੁਰ ਤੋਂ ਊਨਾ ਦੇ ਪੀਰਨਿਗਾਹ ਵਿਚ ਦਰਸ਼ਨ ਤੇ ਲੰਗਰ ਲਗਾਉਣ ਲਈ ਆ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ। ਹਾਦਸੇ ਵਿਚ 3 ਸ਼ਰਧਾਲੂਆਂ ਦੀ ਮੌਤ ਹੋ ਗਈ। ਜ਼ਖਮੀ 6 ਸ਼ਰਧਾਲੂਆਂ ਦਾ ਹਰੋਲੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿਚ ਇੱਕ ਸ਼ਰਧਾਲੂ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਕਸਬਾ ਹਾਜੀਪੁਰ ਤੋਂ 9 ਸ਼ਰਧਾਲੂ ਟਰੈਕਟਰ ਟਰਾਲੀ ‘ਤੇ ਸਵਾਰ ਹੋ ਕੇ ਪੀਰਨਿਗਾਮ ਜਾ ਰਹੇ ਹਨ। ਟਾਹਲੀਵਾਲ ‘ਚ ਕ੍ਰਿਮਿਕਾ ਬਿਸਕੁਟ ਫੈਕਟਰੀ ਕੋਲ ਤਿੱਖੀ ਉਤਰਾਈ ‘ਤੇ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਟਰੈਕਟਰ ਸਵਾਰ 9 ਸ਼ਰਧਾਲੂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਮਜ਼ਦੂਰਾਂ ਦੀ ਮਦਦ ਨਾਲ ਹਰੋਲੀ ਹਸਪਤਾਲ ਲਿਜਾਇਆ ਗਿਆ ਜਿਥੇ 3 ਸ਼ਰਧਾਲੂਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਘਟਨਾ ਵਾਲੀ ਥਾਂ ਵਿਚ ਪੁਲਿਸ ਨੇ ਹਾਈਡ੍ਰਾ ਮੰਗਵਾ ਕੇ ਟਰੈਕਟਰ ਟਰਾਲੀ ਨੂੰ ਸੜਕ ਤੋਂ ਹਟਵਾਇਆ ਅਤੇ ਆਵਾਜਾਈ ਸੁਚਾਰੂ ਕਰਵਾਈ। ਡੀਐੱਸਪੀ ਹਰੋਲੀ ਅਨਿਲ ਪਟਿਆਲਾ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਦਸਿਆਂ ਵਿਚ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ (35) ਪੁੱਤਰ ਹਰਦਿਆਲ, ਮਨਹੋਰ ਲਾਲ (33) ਪੁੱਤਰ ਰਾਮਨਾਥ, ਰਾਮਕਿਰਸ਼ਨ (84) ਪੁੱਤਰ ਤੋਤੂ ਰਾਮ ਨਿਵਾਸੀ ਪਿੰਡ ਹਾਜੀਪੁਰ ਡਾਕਘਰ ਰਾਮਪੁਰ ਬਿਲਣੋ, ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਵਜੋਂ ਹੋਈ ਹੈ।
ਜ਼ਖਮੀਆਂ ਦੀ ਪਛਾਣ ਹਰਸ਼ਪ੍ਰੀਤ ਉਰਫ ਹੈਪੀ (34) ਪੁੱਤਰ ਸੁਰਿੰਦਰ ਪਾਲ, ਪਵਨ (19) ਪੁੱਤਰ ਅਸ਼ੋਕ ਕੁਮਾਰ, ਅਜੇ ਕੁਮਾਰ (21) ਪੁੱਤਰ ਹੁਸਨ ਲਾਲ, ਪਰਮਜੀਤ ਸਿੰਘ (21) ਪੁੱਤਰ ਰਾਜ ਕੁਮਾਰ, ਹੇਮੰਤ (25) ਪੁੱਤਰ ਚਰਨਜੀਤ ਸਾਰੇ ਨਿਵਾਸੀ ਪਿੰਡ ਹਾਜੀਪੁਰ ਵਜੋ ਹੋਈ ਹੈ। ਇੱਕ ਹੋਰ ਜਖਮੀ ਦੀ ਪਛਾਣ ਰਾਜਿੰਦਰ ਸਿੰਘ 50 ਪੁੱਤਰ ਸੰਤ ਰਾਮ ਸਾਰੇ ਨਿਵਾਸੀ ਗੱਜਰ ਤਹਿਸੀਲ ਗੜ੍ਹਸ਼ੰਕਰ ਵਜੋਂ ਹੋਈ ਹੈ।