ਬਿਹਾਰ ਦੇ ਫਤਿਹਪੁਰ ਦੀ ਰਹਿਣ ਵਾਲੀ ਸੀਮਾ ਜੋ ਕਿ ਇੱਕ ਪੈਰ ਤੋਂ ਦਿਵਿਆਂਗ ਹੈ, ਲਗਭਗ 1 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਦਾ ਸਫਰ ਤੈਅ ਕਰਦੀ ਹੈ, ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਬਿਹਾਰ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ ਤੇ ਡੀਐੱਮ ਅਵਨੀਸ਼ ਸਿੰਘ ਨੇ ਸੀਮਾ ਨੂੰ ਟ੍ਰਾਈਸਾਈਕਲ ਸੌਂਪੀ ਹੈ।
ਇਸ ਤੋਂ ਪਹਿਲਾਂ ਸੋਨੂੰ ਸੂਦ ਜੋ ਲੋਕਾਂ ਲਈ ਮਸੀਹਾ ਹਨ, ਵੱਲੋਂ ਸੀਮਾ ਦੀ ਮਦਦ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਸੀਮਾ ਲਈ ਮਦਦ ਦੇ ਹੱਥ ਵਧਾਏ ਹਨ। ਸੀਮਾ ਇੱਕ ਪੈਰ ਤੋਂ ਦਿਵਿਆਂਗ ਹੈ ਪਰ ਪੜ੍ਹਨ ਦੀ ਉਸ ਨੂੰ ਇੰਨੀ ਲਗਨ ਹੈ ਕਿ ਉਹ ਸਕੂਲ ਤੱਕ ਦਾ ਸਫਰ ਇੱਕ ਪੈਰ ‘ਤੇ ਕਰਦੀ ਹੈ। ਸੋਨੂੰ ਸੂਦ ਨੇ ਬਿਹਾਰ ਦੀ ਬੇਟੀ ਦੇ ਹੌਸਲੇ ਨੂੰ ਦੇਖਿਆ ਤੇ ਉਹ ਉਸ ਦੀ ਮਦਦ ਲਈ ਖੁਦ ਨੂੰ ਰੋਕ ਨਹੀਂ ਸਕੇ। ਵੀਡੀਓ ਦੇਖਣ ਦੇ ਬਾਅਦ ਸੋਨੂੰ ਸੂਦ ਨੇ ਤੁਰੰਤ ਮਦਦ ਦਾ ਐਲਾਨ ਕੀਤਾ। ਉਨ੍ਹਾਂ ਟਵੀਟ ਕਰਕੇ ਲਿਖਿਆ-‘ਹੁਣ ਇਹ ਆਪਣੇ ਇੱਕ ਨਹੀਂ ਦੋਵੇਂ ਪੈਰਾਂ ‘ਤੇ ਚੱਲ ਕੇ ਸਕੂਲ ਜਾਵੇਗੀ, ਟਿਕਟ ਭੇਜ ਰਿਹਾ ਹਾਂ, ਦੋਵੇਂ ਪੈਰਾਂ ‘ਤੇ ਚੱਲਣ ਦਾ ਸਮਾਂ ਆ ਗਿਆ ਹੈ।’
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੀਮਾ ਪਿੰਡ ਦੇ ਹੀ ਸਰਕਾਰੀ ਸਕੂਲ ਵਿਚ ਪੜ੍ਹਦੀ ਹੈ ਪਰ ਸੜਕ ਹਾਦਸੇ ‘ਚ ਉਹ ਇੱਕ ਪੈਰ ਗੁਆ ਚੁੱਕੀ ਹੈ। ਫਿਰ ਵੀ ਸੀਮਾ ਨੇ ਆਪਣਾ ਹੌਸਲਾ ਟੁੱਟਣ ਨਹੀਂ ਦਿੱਤਾ। ਸੀਮਾ ਦੇ ਪਿਤਾ ਖੀਰਨ ਮਾਂਝੀ ਦੂਜੇ ਸ਼ਹਿਰ ਵਿਚ ਮਜ਼ਦੂਰੀ ਕਰਦੇ ਹਨ ਅਤੇ ਮਾਂ ਇੱਟ ਭੱਠੇ ਦਾ ਕੰਮ ਕਰਦੀ ਹੈ। ਸੀਮਾਂ ਟੀਚਰ ਬਣਨਾ ਚਾਹੁੰਦੀ ਹੈ ਇਸ ਲਈ ਉਹ ਮਨ ਲਗਾ ਕੇ ਪੜ੍ਹਾਈ ਕਰਦੀ ਹੈ। ਸੀਮਾ 5 ਭੈਣ-ਭਰਾ ਹਨ।
ਦੱਸ ਦੇਈਏ ਕਿ ਸੀਮਾ ਦੀ ਮਦਦ ਲਈ ਸੂਬੇ ਦੇ ਭਵਨ ਨਿਰਮਾਣ ਮੰਤਰੀ ਅਸ਼ੋਕ ਚੌਧਰੀ ਨੇ ਵੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਤਹਿਪੁਰ ਪਿੰਡ ਦੀ ਰਹਿਣ ਵਾਲੀ ਬੱਚੀ ਸੀਮਾ ਦੇ ਇਲਾਜ ਦੀ ਜ਼ਿੰਮੇਵਾਰੀ ਹੁਣ ਮਹਾਵੀਰ ਚੌਧਰੀ ਟਰੱਸਟ ਚੁੱਕੇਗਾ।