ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 23 ਜੂਨ ਨੂੰ ਸੰਗਰੂਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਵੇਗੀ। ਤਿੰਨ ਦਿਨ ਬਾਅਦ ਯਾਨੀ 26 ਜੂਨ ਨੂੰ ਨਤੀਜੇ ਆਉਣਗੇ। ਨਾਮਜ਼ਦਗੀਆਂ 6 ਜੂਨ ਤੋਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਤੇ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 7 ਜੂਨ ਨੂੰ ਹੋਵੇਗੀ। ਜੇਕਰ ਕੋਈ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੇ ਤਾਂ 9 ਜੂਨ ਨੂੰ ਵਾਪਸ ਲੈ ਸਕਦਾ ਹੈ। ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਮੋਹਰ ਲੱਗੇਗੀ ਕਿ ਦੋ ਮਹੀਨਿਆਂ ਵਿਚ ਆਪ ਸਰਕਾਰ ਵੱਲੋਂ ਕੀਤੇ ਗਏ ਕੰਮ ਲੋਕਾਂ ਨੂੰ ਕਿੰਨਾ ਪਸੰਦ ਆਏ।
2014 ਵਿਚ ਆਮ ਆਦਮੀ ਪਾਰਟੀ ਤੋਂ ਸੰਗਰੂਰ ਤੋਂ ਸਾਂਸਦ ਚੁਣੇ ਗਏ ਸੀ ਤੇ 2019 ਵਿਚ ਦੂਜੀ ਵਾਰ ਚੁਣੇ ਗਏ ਸਨ। ਜਦੋਂ ਦੇਸ਼ ਭਰ ਤੋਂ ਇਕ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਜਿੱਤਿਆ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਆਪਣੀ ਸੰਗਰੂਰ ਤੋਂ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਹ ਸੀਟ ਖਾਲੀ ਹੋ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਉਤਾਰੇਗੀ।
ਸੰਗਰੂਰ ਲੋਕ ਸਭਾ ਕਾਫੀ ਬੇਹੱਦ ਅਹਿਮ ਹੈ। ਕਰਮਜੀਤ ਅਨਮੋਲ ਨੂੰ ਜਾਂ ਮਨਦੀਪ ਸਿੰਘ ਸੰਧੂ ਨੂੰ ਅਸਤਫੀ ਦਿਵਾ ਕੇ ਟਿਕਟ ਮਿਲੇਗਾ ਜਾਂ ਭਗਵੰਤ ਮਾਨ ਦੀ ਭੈਣ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ। ਭਾਜਪਾ, ਅਕਾਲੀ ਤੇ ਕਾਂਗਰਸ ਕਿਸ ਉਮੀਦਵਾਰ ਨੂੰ ਚੋਣ ਅਖਾੜੇ ਵਿਚ ਉਤਾਰੇਗੀ, ਇਹ ਵੀ ਦੇਖਣਾ ਹੋਵੇਗਾ। ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਦਾ ਨਾਂ ਚਰਚਾ ਵਿਚ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਭਗਵੰਤ ਮਾਨ ਨੂੰ ਚੰਗੀ ਟੱਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: