ਪਟਿਆਲਾ ਵਿਖੇ ਭਾਖੜਾ ਨਹਿਰ ਤੋਂ ਇੱਕ ਟਾਟਾ ਇੰਡੀਕੋ ਕਾਰ ਪੀਬੀ11, ਏਕਿਊ2727 ਕੱਢੀ ਗਈ ਹੈ ਤੇ ਕਾਰ ਵਿਚੋਂ ਮ੍ਰਿਤਕ ਲੋਕਾਂ ਦੇ ਕੰਕਾਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਾਰ ਕਾਫੀ ਦੇਰ ਤੋਂ ਨਹਿਰ ਵਿਚ ਡਿੱਗੀ ਹੋਈ ਸੀ ਤੇ ਨਿਕਲ ਨਹੀਂ ਸੀ ਸਕੀ ਤੇ ਬੰਦਿਆਂ ਦੀ ਵਿਚ ਹੀ ਮੌਤ ਹੋ ਗਈ।
ਗੋਤਾਖੋਰਾਂ ਵੱਲੋਂ ਭਾਖੜਾ ਨਹਿਰ ਵਿਚੋਂ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਨਾਲ ਹੀ ਗੋਤਾਖੋਰਾਂ ਨੇ ਦੱਸਿਆ ਕਿ ਇਕ ਮਹੀਨੇ ਵਿਚ ਨਹਿਰ ਵਿਚੋਂ ਲਗਭਗ 36 ਮ੍ਰਿਤਕ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਨੌਜਵਾਨ ਸਨ।
ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਰ ਕਿਸ ਦੀ ਹੈ ਜਾਂ ਕਿਸੇ ਨੇ ਇਸ ਨੂੰ ਅੱਗੋਂ ਵੇਚ ਦਿੱਤੀ ਸੀ। ਪੜਤਾਲ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕੇਗੀ। ਕਾਫੀ ਪੁਰਾਣੀ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਕਾਰ ਵਿਚੋਂ ਕੰਕਾਲ ਨਿਕਲੇ ਹਨ।
ਗੋਤਾਖੋਰਾਂ ਨੇ ਦੱਸਿਆ ਕਿ ਅੱਜ ਤੋਂ ਲਗਭਗ 10-15 ਦਿਨ ਪਹਿਲਾਂ ਨਾਭਾ ਰੋਡ ‘ਤੇ ਰੇਲਵੇ ਵਾਲੇ ਪੁਲ ਕੋਲ ਇੱਕ ਮੁੰਡਾ-ਕੁੜੀ ਡਿੱਗ ਗਏ ਸਨ ਜਿਸ ਕਾਰਨ 16 ਕਿਲੋਮੀਟਰ ਤੱਕ ਗੋਤਾ ਮਾਰ ਕੇ ਉਨ੍ਹਾਂ ਦੀ ਭਾਲ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਇਹ ਗੱਡੀ ਮਿਲੀ। ਕਾਰ ਵਿਚੋਂ ਇੱਕ ਨੇ ਸਲੇਟੀ ਜਿਹੇ ਰੰਗ ਦੀ ਕਮੀਜ਼ ਪਾਈ ਹੋਈ ਸੀ ਤੇ ਦੂਜਾ ਬਿਲਕੁਲ ਕੰਕਾਲ ਵਿਚ ਹੀ ਬਦਲ ਚੁੱਕਾ ਸੀ।
ਵੀਡੀਓ ਲਈ ਕਲਿੱਕ ਕਰੋ -: