ਕਬੱਡੀ ਖਿਡਾਰੀ ਸੰਦੀਪ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਗੋਲੀ ਮਾਰਨ ਵਾਲੇ ਮੁੱਖ ਦੋਸ਼ੀ ਦੇ ਨੇੜੇ ਪਹੁੰਚ ਚੁੱਕੀ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲ ਨੂੰ ਲੈ ਕੇ ਹੁਣ ਤੱਕ ਕੋਈ ਪਰਦਾਫਾਸ਼ ਨਹੀਂ ਕੀਤਾ ਪਰ 1- 2 ਵਿਚ ਦਿਹਾਤੀ ਦੇ ਐੱਸਐੱਸਪੀ ਪ੍ਰੈੱਸ ਵਾਰਤਾ ਕਰ ਸਕਦੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੂਟਰ ਦੀ ਗ੍ਰਿਫਤਾਰੀ ਦੇ ਬਾਅਦ ਸ਼ਹਿਰ ਦੇ ਤਿੰਨ ਵੱਡੇ ਹੱਤਿਆਕਾਂਡ ਦਾ ਪਰਦਾਫਾਸ਼ ਹੋਵੇਗਾ। ਤਿੰਨੋਂ ਹੱਤਿਆਕਾਂਡ ਵਿਚ ਇੱਕ ਹੀ ਸ਼ੂਟਰ ਦਾ ਨਾਂ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋ ਮਹੀਨੇ ਪਹਿਲਾਂ ਕੁਝ ਲੋਕਾਂ ਨੂੰ ਰਾਊਂਡਅੱਪ ਕੀਤਾ ਸੀ ਪਰ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਨ੍ਹਾਂ ਜ਼ਰੀਏ ਹੀ ਪੁਲਿਸ ਨੇ ਮੁੱਖ ਦੋਸ਼ੀਆਂ ਬਾਰੇ ਪਤਾ ਲਗਾਇਆ ਤੇ ਉਨ੍ਹਾਂ ਦੇ ਪਿੱਛੇ ਟੀਮਾਂ ਲਗਾ ਦਿੱਤੀਆਂ। ਜਿਹੜੇ ਲੋਕਾਂ ਨੂੰ ਪੁਲਿਸ ਨੇ ਕਾਬੂ ਕੀਤਾ ਸੀ ਉਹ ਕਿਤੇ ਨਾ ਕਿਤੇ ਸੰਦੀਪ ਨੂੰ ਗੋਲੀ ਮਾਰਨ ਵਾਲਿਆਂ ਵਿਚ ਸ਼ਾਮਲ ਸੀ ਤੇ ਸ਼ੂਟਰ ਬਾਰੇ ਚੰਗੀ ਤਰ੍ਹਾਂ ਤੋਂ ਜਾਣਦੇ ਸੀ।
ਪੁਲਿਸ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਚਾਰ ਗੈਂਗਸਟਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ ਚਾਰਾਂ ਦੀ ਪਛਾਣ ਸੰਗਰੂਰ ਦੇ ਗੈਂਗਸਟਰ ਫਤਿਹ ਸਿੰਘ ਉਰਫ ਯੁਵਰਾਜ, ਹਰਿਆਣਾ ਦੇ ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਨਿਵਾਸੀ ਕੌਸ਼ਲ ਚੌਧਰੀ, ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾਂ ਦੇ ਅਮਿਤ ਡਾਗਰ ਤੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਪਿੰਡ ਮਾਧੋਪੁਰ ਨਿਵਾਸੀ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਵਜੋਂ ਹੋਈ ਸੀ। ਹੁਣ ਤੱਕ ਦੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਕਬੱਡੀ ‘ਤੇ ਕਰੋੜਾਂ ਰੁਪਏ ਦੇ ਕਾਰੋਬਾਰ ‘ਤੇ ਸਰਦਾਰੀ ਦੀ ਲੜਾਈ ‘ਚ ਸੰਦੀਪ ਦਾ ਕਤਲ ਹੋਇਆ ਸੀ। ਫੜੇ ਗਏ ਮੁਲਜ਼ਮ ਹਿਸਟਰੀਸ਼ੀਟਰ ਸਨ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਸਾਰੇ ਮੁਲਜ਼ਮਾਂ ਤੋਂ ਪੁਲਿਸ ਨੂੰ ਇਹ ਸਪੱਸ਼ਟ ਹੋ ਗਿਆ ਸੀ ਕਿ ਇਹ ਕਤਲ ਕਬੱਡੀ ਦੀ ਖੇਡ ’ਤੇ ਸਰਦਾਰੀ ਦੀ ਲੜਾਈ ਸੀ।
ਇਹ ਵੀ ਪੜ੍ਹੋ : ਖਿਡਾਰੀਆਂ ਨੂੰ ਬਾਹਰ ਕੱਢ ਕੁੱਤੇ ਨੂੰ ਸਟੇਡੀਅਮ ‘ਚ ਘੁਮਾਉਣ ਦੇ ਦੋਸ਼ ਮਗਰੋਂ IAS ਜੋੜੇ ਦਾ ਹੋਇਆ ਤਬਾਦਲਾ
ਸੰਦੀਪ ਦੀ ਹੱਤਿਆ ਦੇ ਬਾਅਦ ਕਈ ਗੈਂਗਸਟਰਾਂ ਦੇ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੋਸਟ ਪਾਈ ਸੀ ਕਿ ਇਹ ਕਤਲ ਉਸ ਵੱਲੋਂ ਕੀਤਾ ਗਿਆ ਹੈ ਤੇ ਫਿਰ ਬਾਅਦ ਵਿਚ ਜੱਗੂ ਭਗਵਾਨਪੁਰੀਆ ਨੇ ਇਸ ਨੂੰ ਫੇਕ ਦੱਸਿਆ। ਇਸ ਤੋਂ ਬਾਅਦ ਗੈਂਗਸਟਰ ਬੰਬੀਹਾ ਗਰੁੱਪ ਨੇ ਜ਼ਿੰਮੇਵਾਰੀ ਲੈਂਦੇ ਹੋਏ ਸੰਦੀਪ ਨੂੰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਮਿਲਿਆ ਹੋਇਆ ਦੱਸਿਆ ਸੀ। ਪੁਲਿਸ ਦਾ ਧਿਆਨ ਭਟਕਾਉਣ ਲਈ ਅਜਿਹਾ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: