ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਭੀਨਮਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇੱਕ 12 ਸਾਲਾ ਮਾਸੂਮ 250 ਫੁੱਟ ਡੂੰਘੇ ਬੈਰੋਵੈੱਲ ਵਿਚ ਜਾ ਡਿੱਗਾ। ਪ੍ਰਸ਼ਾਸਨ ਨੇ ਬੱਚੇ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ। ਡਾਕਟਰੀ ਵਿਭਾਗ ਦੀ ਟੀਮ ਵੀ ਮੌਕੇ ‘ਤੇ ਪਹੁੰਚੀ ਤੇ ਬੈਰੋਵੈੱਲ ਦੇ ਅੰਦਰ ਫਸੇ ਬੱਚੇ ਤੱਕ ਆਕਸੀਜਨ ਪਹੁੰਚਾਉਣ ਲਈ ਇਸ ਵਿਚ ਇਕ ਨਲੀ ਪਾਈ ਗਈ।
250 ਫੁੱਟ ਡੂੰਘੇ ਬੈਰੋਵੈੱਲ ਵਿਚ ਡਿੱਗਿਆ ਮਾਸੂਮ 90 ਫੁੱਟ ‘ਤੇ ਅਟਕ ਗਿਆ ਸੀ। ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਬੋਰਵੈੱਲ ਦੇ ਅੰਦਰ ਕੈਮਰਾ ਪਹੁੰਚਾਇਆ ਗਿਆ ਗਿਆ ਜਿਸ ਨਾਲ ਬੱਚੇ ਦੇ ਸੁਰੱਖਿਅਤ ਹੋਣ ਦੀ ਤਸਵੀਰ ਸਾਹਮਣੇ ਆਈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਜ਼ਿਲ੍ਹਾ ਕਲੈਕਟਰ ਨਿਸ਼ਾਂਤ ਜੈਨ, ਐੱਸਪੀ ਹਰਸ਼ਵਰਧਨ ਅਗਰਵਾਲ ਵੀ ਮੌਕੇ ‘ਤੇ ਮੌਜੂਦ ਰਹੇ। ਮਾਸੂਮ ਬੱਚੇ ਨੂੰ ਸੁਰੱਖਿਅਤ ਕੱਢਣ ਲਈ NDRF ਦੀ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਦੇਸੀ ਜੁਗਾੜ ਨਾਲ ਰੈਸਕਿਊ ਕਰਨ ਵਾਲੇ ਮਾਧਾਰਾਮ ਸੁਧਾਰ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਜਿਸ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ‘ਚ ਮਦਦ ਕੀਤੀ।
ਮਾਧਾਰਾਮ ਸੁਧਾਰ ਦੇਸੀ ਜੁਗਾੜ ਦਾ ਜਾਣਕਾਰ ਹੋਣ ਦੇ ਨਾਲ ਹੀ ਪਹਿਲਾਂ ਵੀ ਕਈ ਥਾਵਾਂ ‘ਤੇ ਬੋਰਵੈੱਲ ‘ਚ ਡਿੱਗੇ ਬੱਚਿਆਂ ਨੂੰ ਬਾਹਰ ਕੱਢ ਚੁੱਕਾ ਹੈ। ਮਾਧਾਰਾਮ ਨੇ ਮੌਕੇ ‘ਤੇ ਪਹੁੰਚ ਕੇ ਦੇਸੀ ਜੁਗਾੜ ਤਕਨੀਕ ਨਾਲ ਤਿੰਨ ਪੀਵੀਸੀ ਪਾਈਪ ਬੋਰਵੈੱਲ ਦੇ ਅੰਦਰ ਪਾ ਕੇ ਤਿੰਨੋਂ ਪਾਈਪ ਦੇ ਵਿਚ ਬੱਚੇ ਨੂੰ ਸੁਰੱਖਿਅਤ ਫਸਾ ਕੇ ਸੁਰੱਖਿਅਤ ਬਾਹਰ ਕੱਢਿਆ। ਮਾਧਾਰਾਮ ਨੇ 15 ਮਿੰਟਾਂ ਵਿਚ ਹੀ ਮਾਸੂਮ ਨੂੰ ਬੋਰਵੈੱਲ ਤੋਂ ਬਾਹਰ ਕੱਢ ਲਿਆ। ਬੋਰਵੈੱਲ ਤੋਂ ਬਾਹਰ ਕੱਢਦੇ ਹੀ ਡਾਕਟਰੀ ਵਿਭਾਗ ਦੀ ਟੀਮ ਨੇ ਮਾਸੂਮ ਦੀ ਜਾਂਚ ਕੀਤੀ ਤੇ ਬੱਚੇ ਨੂੰ ਸੁਰੱਖਿਅਤ ਦੱਸਿਆ।
ਵੀਡੀਓ ਲਈ ਕਲਿੱਕ ਕਰੋ -: