ਸਿੱਧੂ ਮੂਸੇਵਾਲਾ ਹੱਤਿਆ ਕਾਂਡ ਮਾਮਲੇ ‘ਚ ਗੈਂਗਸਟਰ ਲਾਰੈਂਸ ਨੇ ਐੱਨਆਈਏ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਸ ਨੇ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਮੇਰਾ ਪ੍ਰੋਡਕਸ਼ਨ ਵਾਰੰਟ ਮੰਗਦੀ ਹੈ ਤਾਂ ਐਨਕਾਊਂਟਰ ਹੋ ਸਕਦਾ ਹੈ। ਇਸ ਲਈ ਸੁਰੱਖਿਆ ਨਿਸ਼ਚਿਤ ਕੀਤੀ ਜਾਵੇ। ਪੁਲਿਸ ਨੂੰ ਜੇਕਰ ਪੁੱਛਗਿਛ ਕਰਨੀ ਹੈ ਤਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰੇ। ਇਸ ਲਈ ਕਸਟਡੀ ਦੀ ਜ਼ਰੂਰਤ ਨਹੀਂ ਹੈ। ਕੋਰਟ ਨੇ ਇਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿਹਾ ਲਾਅ ਐਂਡ ਆਰਡਰ ਪੁਲਿਸ ਦਾ ਵਿਸ਼ਾ ਹੈ।
ਦੂਜੇ ਪਾਸੇ ਇਸ ਮਾਮਲੇ ਵਿਚ ਪੰਜਾਬ ਪੁਲਿਸ ਉਤਰਾਖੰਡ ਪਹੁੰਚੀ। ਉਥੇ ਉਤਰਾਖੰਡ ਐੱਸਟੀਐੱਫ ਨਾਲ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਵਿਚੋਂ ਇੱਕ ਦੋਸ਼ੀ ਲਾਰੈਂਸ ਗੈਂਗ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ। ਇਸ ਨੂੰ ਹਿਮਾਚਲ ਤੋਂ ਉਤਰਾਖੰਡ ‘ਚ ਦਾਖਲ ਹੁੰਦੇ ਸਮੇਂ ਇੱਕ ਕਾਰ ਰੋਕ ਕੇ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਇਨ੍ਹਾਂ ਦੀ ਸ਼ਨਾਖਤ ਕਰ ਰਹੀ ਹੈ।
ਪੁਲਿਸ ਨੇ ਹੁਣ ਮੋਗਾ ਤੋਂ ਆਲੋਟ ਕਾਰ ਬਰਾਮਦ ਕੀਤੀ ਹੈ। ਇਹ ਉਹੀ ਕਾਰ ਹੈ ਜਿਸ ਨੂੰ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹਮਲਾਵਰਾਂ ਨੇ ਖੋਹਿਆ ਸੀ। ਇਹ ਕਾਰ ਹਰਿਆਣਾ ਤੋਂ ਖੋਹੀ ਗਈ ਸੀ।
ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ਤੋਂ ਰਚੀ ਗਈ। ਬਦਨਾਮ ਗੈਂਗਸਟਰ ਲਾਰੈਂਸ ਇਥੇ ਹੀ ਬੰਦ ਹੈ। ਉਸ ਨੇ ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਮਿਲ ਕੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਵਿੱਚ ਪੰਜਾਬੀ ਸਿੰਗਰ ਮਨਕੀਰਤ ਔਲਖ ਦਾ ਮੈਨੇਜਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਮੂਸੇਵਾਲਾ ਦੇ ਕਤਲ ਦੀ ਕੋਸ਼ਿਸ਼ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹਾਲਾਂਕਿ ਜਦੋਂ ਗੈਂਗਸਟਰ ਦੇ ਗੁਰਗੇ ਮੂਸੇਵਾਲਾ ਦੇ ਪਿੰਡ ਪਹੁੰਚੇ ਤਾਂ ਉਥੇ AK 47 ਵਾਲੇ ਕਮਾਂਡੋ ਵੇਖ ਕੇ ਪਰਤ ਆਏ। ਬਾਅਦ ਵਿੱਚ ਕਤਲ ਲਈ ਗੋਲਡੀ ਬਰਾੜ ਨੇ ਰੂਸੀ AN 94 (ਐਵਤੋਮੈਤ ਨਿਕੋਨੋਵ) ਮੰਗਵਾਈ ਸੀ, ਜਿਸ ਨਾਲ ਹੀ ਤਾਬੜਤੋੜ ਗੋਲੀਆਂ ਚਲਾ ਕੇ ਬੀਤੇ ਦਿਨ ਮੂਸੇਵਾਲਾ ਦਾ ਕਤਲ ਕੀਤਾ ਗਿਆ। ਇਸ ਦੇ ਪਿਛੇ ਤਿਹਾੜ ਜੇਲ੍ਹ ਤੋਂ ਚੱਲ ਰਿਹਾ ਇੱਕ ਮੋਬਾਈਲ ਨੰਬਰ ਵੀ ਸਾਹਮਣੇ ਆ ਰਿਹਾ ਹੈ।