ਜੰਮੂ-ਕਸ਼ਮੀਰ ਵਿਚ ਟਾਰਗੈੱਟ ਕਿਲਿੰਗ ਵਿਚ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਹਿੰਦੂ ਸਰਕਾਰੀ ਅਧਿਕਾਰੀਆਂ ਦਾ ਟਰਾਂਸਫਰ ਕਰਨ ਦਾ ਫੈਸਲਾ ਲਿਆ ਹੈ ਜੋ ਵੀ ਮੁਲਾਜ਼ਮ ਦੂਰ-ਦੁਰਾਡੇ ਇਲਾਕੇ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਕਸ਼ਮੀਰ ਦੇ ਜ਼ਿਲ੍ਹਾ ਮੁੱਖ ਦਫਤਰ ਲਿਆਉਣ ਦੀ ਤਿਆਰੀ ਹੈ। ਉਪ ਰਾਜਪਾਲ ਮਨੋਜ ਸਿਨ੍ਹਾ ਨੇ ਇਕ ਅਹਿਮ ਬੈਠਕ ਕੀਤੀ ਜਿਸ ਵਿਚ ਘਾਟੀ ਵਿਚ ਲਗਾਤਾਰ ਹੋ ਰਹੀ ਟਾਰਗੈੱਟ ਕਿਲਿੰਗ ‘ਤੇ ਚਰਚਾ ਕੀਤੀ ਗਈ।
ਬੈਠਕ ਵਿਚ ਫੈਸਲਾ ਲਿਆ ਗਿਆ ਕਿ ਉਨ੍ਹਾਂ ਸਾਰੇ ਹਿੰਦੂ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਜਾਵੇਗਾ, ਜੋ ਮੌਜੂਦਾ ਸਮੇਂ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਉਨ੍ਹਾਂ ਸਾਰਿਆਂ ਦਾ ਜ਼ਿਲ੍ਹਾ ਮੁੱਖ ਦਫਤਰ ਵਿਚ ਟਰਾਂਸਫਰ ਕਰੇਗਾ। ਉਨ੍ਹਾਂ ਦਾ ਸਿਰਫ ਟਰਾਂਸਫਰ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਸੁਰੱਖਿਅਤ ਰਿਹਾਇਸ਼ ਦੀ ਗਾਰੰਟੀ ਵੀ ਦਿੱਤੀ ਜਾ ਰਹੀ ਹੈ।
ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਕਸ਼ਮੀਰ ਵਿਚ ਟਾਰਗੈੱਟ ਕਿਲਿੰਗ ਦਾ ਸਿਲਸਿਲਾ ਵਧ ਚੁੱਕਾ ਹੈ। ਪਿਛਲੇ ਕੁਝ ਦਿਨਾਂ ਤੋਂ ਅੱਤਵਾਦੀ ਲਗਾਤਾਰ ਕਸ਼ਮੀਰੀ ਪੰਡਿਤਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਸਰਕਾਰੀ ਅਧਿਕਾਰੀ ਰਾਹੁਲ ਭੱਟ ਦੀ ਹੱਤਿਆ ਤੋਂ ਇਹ ਦੌਰ ਸ਼ੁਰੂ ਹੋਇਆ ਸੀ ਜੋ ਅਜੇ ਤੱਕ ਰੁਕਿਆ ਨਹੀਂ ਹੈ। ਜਿਸ ਕਾਰਨ ਘਾਟੀ ਵਿਚ ਕਸ਼ਮੀਰੀ ਪੰਡਿਤਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈਕਿ ਉਨ੍ਹਾਂ ਦਾ ਜੰਮੂ ਵਿਚ ਟਰਾਂਸਫਰ ਕੀਤਾ ਜਾਵੇ।
ਪਰ ਇਸ ਫੈਸਲੇ ਨਾਲ ਹਿੰਦੂ ਮੁਲਾਜ਼ਮ ਸੰਤੁਸ਼ਟ ਨਹੀਂ ਹਨ। ਉਨ੍ਹਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਹੁਣ ਸਿਰਫ ਜੰਮੂ ਵਿਚ ਆਪਣਾ ਟਰਾਂਸਫਰ ਚਾਹੀਦਾ ਹੈ। ਉਹ ਘਾਟੀ ਵਿਚ ਕੰਮ ਨਹੀਂ ਕਰਨਾ ਚਾਹੁੰਦੇ ਹਨ। ਉਹ ਮੋਦੀ ਸਰਕਾਰ ‘ਤੇ ਉਨ੍ਹਾਂ ਦੀਆਂ ਮੰਗਾਂ ‘ਤੇ ਧਿਆਨ ਨਾ ਦੇਣ ਦਾ ਦੋਸ਼ ਲਗਾ ਰਹੇ ਹਨ ਪਰ ਸਰਕਾਰ ਲਗਾਤਾਰ ਭਰੋਸਾ ਦੇ ਰਹੀ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: