ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਨਵੀਂ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਨਿਖਤ ਜਰੀਨ ਤੇ ਉਨ੍ਹਾਂ ਦੀ ਸਾਥੀ ਮਨੀਸ਼ਾ ਮੌਨ ਤੇ ਪ੍ਰਵੀਨ ਹੁੱਡਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਹੁਣੇ ਜਿਹੇ ਇੰਸਤਾਬੁਰ ਵਿਚ ਹੋਏ ਮੁਕਾਬਲੇ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ।
ਨਿਖਤ ਨੇ ਫਲਾਈਵੇਟ (52 ਕਿਲੋਗ੍ਰਾਮ) ਵਰਗ ਵਿਚ ਸੋਨ ਤਮਗਾ ਜਿੱਤਾ ਸੀ ਜੋਂ ਕਿ ਮਨੀਸ਼ਾ ਤੇ ਪ੍ਰਵੀਨ ਨੇ ਕ੍ਰਮਵਾਰ 57 ਕਿਲੋਗ੍ਰਾਮ ਤੇ 63 ਕਿਲੋਗ੍ਰਾਮ ਵਰਗ ਵਿਚ ਪੋਡੀਅਮ ਸਥਾਨ ਹਾਸਲ ਕੀਤਾ ਸੀ।
PM ਮੋਦੀ ਨੇ ਟਵੀਟ ਕਰਕੇ ਕਿਹਾ ਕਿ ਮੁੱਕੇਬਾਜ਼ ਨਿਖਿਤ ਜ਼ਰੀਨ, ਮਨੀਸ਼ਾ ਮੌਨ ਤੇ ਪ੍ਰਵੀਨ ਹੁੱਡਾ ਨਾਲ ਮਿਲ ਕੇ ਖੁਸ਼ੀ ਹੋਈ ਜਿਨ੍ਹਾਂ ਨੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ। ਉਸ ਦੇ ਜੀਵਨ ਦੀ ਯਾਤਰਾ ‘ਤੇ ਕਾਫੀ ਗੱਲਬਾਤ ਹੋਈ ਜਿਸ ਵਿਚ ਖੇਡ ਪ੍ਰਤੀ ਜਨੂੰਨ ਤੇ ਉਸ ਦੀ ਜ਼ਿੰਦਗੀ ਬਾਰੇ ਗੱਲਾਂ ਕੀਤੀਆਂ। ਭਵਿੱਖ ਲਈ ਸ਼ੁੱਭਕਾਮਨਾਵਾਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਨਿਖਿਤ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨਾਲ ਫੋਟੋ ਲਈ ਤੇ ਟਵੀਟ ਕਰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰ ਨਾਲ ਮੁਲਾਕਾਤ ਸਨਮਾਨ ਦੀ ਗੱਲ਼, ਧੰਨਵਾਦ ਸਰ। ਮਨੀਸ਼ਾ ਨੇ ਟਵੀਟ ਕੀਤਾ,-ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣਾ ਸਾਡੇ ਲਈ ਸਨਮਾਨ ਦੀ ਗੱਲ। ਤੁਹਾਡੀਆਂ ਸ਼ੁੱਭਕਾਮਨਾਵਾਂ ਤੇ ਸਮਰਥਨ ਲਈ ਸ਼ੁਕਰੀਆ।