ਅੰਮ੍ਰਿਤਸਰ ਪੱਛਮ ਦੇ ਵਿਧਾਇਕ ਡਾ. ਜਸਬੀਰ ਸਿੰਘ ਵਾਲ-ਵਾਲ ਬਚ ਗਏ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਬੀਰ ਸਿੰਘ ਦੀ ਓਵਰਸਪੀਡ ਗੱਡੀ ਨੇ ਪਹਿਲਾਂ ਅੱਗੇ ਚੱਲ ਰਹੀ ਕਾਰ ਨੂੰ ਟੱਕਰ ਮਾਰੀ ਤੇ ਉਸ ਦੇ ਬਾਅਦ ਸੜਕ ਕਿਨਾਰੇ ਖੜ੍ਹੀ ਦੂਜੀ ਕਾਰ ਤੇ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਡਿਵਾਈਡਰ ਨਾਲ ਟਕਰਾਉਣ ਕਾਰਨ ਵਿਧਾਇਕ ਦੀ ਗੱਡੀ ਦਾ ਟਾਇਰ ਵੀ ਫਟ ਗਿਆ। ਹਾਦਸਾ ਬੇਹੱਦ ਭਿਆਨਕ ਸੀ ਪਰ ਗਨੀਮਤ ਰਹੀ ਕਿ ਇਸ ਵਿਚ ਕਿਸੇ ਨੂੰ ਸੱਟ ਨਹੀਂ ਲੱਗੀ।
ਚਸ਼ਮਦੀਦਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੱਛਮ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਬੀਰ ਸਿੰਘ ਆਪਣੀ ਗੱਡੀ ਪੀਬੀ-2ਡੀਜੈਡ-0300 ਵਿਚ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ। ਗੱਡੀ ਦੀ ਰਫਤਾਰ ਤੇਜ਼ ਸਨ। ਜਦੋ ਉਨ੍ਹਾਂ ਦੀ ਗੱਡੀ ਢਿੱਲਵਾਂ ਬੱਸ ਅੱਡੇ ਦੇ ਨੇੜੇ ਪਹੁੰਚੀ ਤਾਂ ਪਹਿਲਾਂ ਅੱਗੇ ਚੱਲ ਰਹੀ ਕਾਰ ਵਿਚ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੇ ਬਾਅਦ ਵਿਧਾਇਕ ਦੀ ਓਵਰਸਪੀਡ ਗੱਡੀ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ।
ਡਿਵਾਈਡਰ ਨਾਲ ਟਕਰਾਉਣ ਦੇ ਬਾਅਦ ਗੱਡੀ ਦਾ ਟਾਇਰ ਫਟ ਗਿਆ। ਇਸ ਦੇ ਬਾਅਦ ਗੱਡੀ ਹਾਈਵੇ ਕਿਨਾਰੇ ਖੜ੍ਹੀ ਦੂਜੀ ਕਾਰ ਤੇ ਉਸ ਦੇ ਬਾਅਦ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟਰੈਕਟਰ-ਟਰਾਲੀ ਨਾਲ ਟਕਰਾਉਣ ਦੇ ਬਾਅਦ ਗੱਡੀ ਰੁਕੀ। ਇਸ ਐਕਸੀਡੈਂਡ ਵਿਚ ਡਾ. ਜਸਬੀਰ ਸਿੰਘ ਦੀ ਗੱਡੀ ਦੇ ਪਰਖੱਚੇ ਉਡ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਐਕਸੀਡੈਂਟ ਵਾਲੀਆਂ ਗੱਡੀਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ। ਵਿਧਾਇਕ ਦੀ ਗੱਡੀ ਨੇ ਸਭ ਤੋਂ ਪਹਿਲਾਂ ਜਿਸ ਕਾਰਨ ਨੂੰ ਪਿੱਛੇ ਤੋਂ ਟੱਕਰ ਮਾਰੀ, ਉਹ ਪੂਰੀ ਤਰ੍ਹਾਂ ਨੁਕਸਾਨੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੋ ਕਾਰਾਂ ਤੇ ਟਰੈਕਟਰ-ਟਰਾਲੀ ਵਿਚ ਟੱਕਰ ਮਾਰਨ ਦੇ ਬਾਅਦ ਜਦੋਂ ਆਪ ਵਿਧਾਇਕ ਦੀ ਗੱਡੀ ਰੁਕੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਬਾਅਦ ਪੁਲਿਸ ਨੇ ਹਾਈਵੇ ਤੋਂ ਗੱਡੀਆਂ ਹਟਾ ਕੇ ਥਾਣੇ ਪਹੁੰਚਾ ਦਿੱਤਾ।