ਸਿੱਖ ਫਾਰ ਜਸਟਿਸ ਦੀ 3 ਜੂਨ ਨੂੰ ਪੰਜਾਬ ਵਿਚ ਟ੍ਰੇਨਾਂ ਰੋਕਣ ਦੀ ਕਾਲ ਤੋਂ ਬਾਅਦ ਪੁਲਿਸ ਅਲਰਟ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਿਰੀਖਣ ਕੀਤਾ ਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।
ਇਨ੍ਹਾਂ ਨਾਲ ਥਾਣਾ ਜੀਆਰਪੀ ਅਤੇ ਆਰਪੀਐੱਫ ਦੇ ਅਧਿਕਾਰੀਆਂ ਨੇ ਸਟੇਸ਼ਨ ‘ਤੇ ਚੈਕਿੰਗ ਮੁਹਿੰਮ ਵੀ ਚਲਾਈ। ਚੈਕਿੰਗ ਮੁਹਿੰਮ ਵਿਚ ਥਾਣਾ ਜੀਆਰਪੀ ਦੇ ਡੀਐੱਸਪੀ ਬਲਰਾਮ ਰਾਣਾ ਤੇ ਆਰਪੀਐੱਫ ਲੁਧਿਆਣਾ ਇੰਚਾਰਜ ਸਲੇਸ਼ ਕੁਮਾਰ ਨੇ ਚੈਕਿੰਗ ਕੀਤੀ। ਪੁਲਿਸ ਨੇ ਟ੍ਰੇਨਾਂ, ਪੇਲਟਫਾਰਮ, ਸਰਕੂਲੇਟਿੰਗ ਏਰੀਆ, ਮਾਲ ਗੋਦਾਮ ਵਿਚ ਸਰਚ ਮੁਹਿੰਮ ਚਲਾਈ। ਸੀਪੀ ਸ਼ਰਮਾ ਨੇ ਸ਼ਹਿਰ ਦਾ ਦੌਰਾ ਕੀਤਾ ਤੇ ਧਾਰਮਿਕ ਥਾਵਾਂ ਦੀ ਸੁਰੱਖਿਆ ਵਧਾਈ। ਬਾਹਰੀ ਇਲਾਕਿਆਂ ਤੋਂ ਬੁਲਾ ਕੇ ਸ਼ਹਿਰ ਵਿਚ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।
ਪੁਲਿਸ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਫਲੈਗ ਮਾਰਚ ਵੀ ਕੱਢਿਆ। ਘੱਲੂਘਾਰਾ 6 ਜੂਨ ਨੂੰ ਲੈ ਕੇ ਲੁਧਿਆਣਾ ਪੁਲਿਸ ਪਹਿਲਾਂ ਤੋਂ ਹੀ ਅਲਰਟ ਹੈ। ਸੀਪੀਕੌਸਤੁਭ ਸ਼ਰਮਾ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਜੀਆਰਪੀ ਆਰਪੀਐੱਫ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਨ੍ਹਾਂ ਨੇ ਅਧਿਕਾਰੀਆਂ ਨੂੰ ਰੇਲਵੇ ਟਰੈਕ ‘ਤੇ ਸੁਰੱਖਿਆ ਵਧਾਉਣ ਲਈ ਕਿਹਾ। ਇਸ ਦੇ ਬਾਅਦ ਸੀਪੀ ਦਰੇਸੀ, ਸੁਭਾਨੀ ਬਿਲਡਿੰਗ ਚੌਕ, ਥਾਣਾ ਡਵੀਜ਼ਨ ਨੰਬਰ3 ਚੌਕ ਤੇ ਹੋਰ ਥਾਵਾਂ ਦਾ ਵੀ ਦੌਰਾ ਕਰਨ ਗਏ ਤੇ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ। ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿਚ ਵੱਖ-ਵੱਖ ਥਾਵਾਂ ਦੀ ਪੁਲਿਸ ਨੇ ਸ਼ਹਿਰ ਵਿਚ ਦੇਰ ਸ਼ਾਮ ਫਲੈਗ ਮਾਰਚ ਕੱਢਿਆ।
ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਬੀਐੱਸਐੱਫ ਜਵਾਨਾਂ ਨਾਲ ਚੌੜਾ ਬਾਜ਼ਾਰ, ਗਿਰਜਾ ਚੌਕ, ਮੀਨਾ ਬਾਜ਼ਾਰ ਘੰਟਾ ਘਰ ਆਦਿ ਥਾਵਾਂ ‘ਤੇ ਫਲੈਗ ਮਾਰਚ ਕੀਤਾ। ਪੁਲਿਸ ਨੇ ਧਾਰਮਿਕ ਥਾਵਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਹੈ। ਉਥੇ ਪੀਸੀਆਰ ਨੂੰ 24 ਘੰਟੇ ਤਾਇਨਤ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਨੇ ਸੂਬੇ ਦੇ ਸਾਰੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਨੂੰ ਪੁਖਤਾ ਕਰਨ ਦੇ ਹੁਕਮ ਦਿੱਤੇ ਹਨ।