ਪੰਜਾਬ ਵਿਚ ਗਰਮੀ ਇੱਕ ਵਾਰ ਫਿਰ ਤੋਂ ਕਹਿਰ ਢਾਹ ਰਹੀ ਹੈ। ਦਿਨ ਵਿਚ ਸੜਕਾਂ ਪੂਰੀ ਤਰ੍ਹਾਂ ਤੋਂ ਸੁੰਨਸਾਨ ਹੋ ਰਹੀਆਂ ਹਨ। ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸੂਬੇ ਦੇ ਕਈ ਜ਼ਿਲ੍ਹੇ ਫਿਰ ਤੋਂ ਲੂ ਦੀ ਲਪੇਟ ਵਿਚ ਆ ਰਹੇ ਹਨ।
ਐਤਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਗਰਮ ਹਵਾਵਾਂ ਚੱਲਣ ਨਾਲ ਲੋਕ ਬੇਹਾਲ ਰਹੇ। ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ ਦਾ ਸਭ ਤੋਂ ਜ਼ਿਆਾਦ ਬੁਰਾ ਹਾਲ ਰਿਹਾ। ਪਟਿਆਲਾ ਦਾ ਅਧਿਕਤਮ ਤਾਪਮਾਨ ਸ਼ਨੀਵਾਰ ਨੂੰ 46.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਤੇ ਲੁਧਿਆਣਾ ਵਿਚ ਤਾਪਮਾਨ 46.5 ਤੇ ਹੁਸ਼ਿਆਰਪੁਰ ਵਿਚ 45.3 ਡਿਗਰੀ ਰਿਹਾ।
ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨ ਲੂ ਚੱਲਣ ਦੇ ਆਸਾਰ ਹਨ। ਦਿਨ ਭਰ ਤਿੱਖੀ ਧੁੱਪ ਤੇ ਗਰਮ ਹਵਾਵਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ। ਹਾਲਾਕਾਂ ਦੇਰ ਸ਼ਾਮ ਨੂੰ ਠੰਡੀ ਹਵਾ ਚੱਲ ਸਕਦੀ ਹੈ। ਸੋਮਵਾਰ ਤੋਂ ਲੂ ਤੋਂ ਰਾਹਤ ਮਿਲਣ ਦੀ ਉਮੀਦ ਹੈ ਤੇ 8 ਜੂਨ ਨੂੰ ਮੀਂਹ ਦੀ ਸੰਭਾਵਨਾ ਹੈ।
ਲੁਧਿਆਣਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਹੈ। ਲੂ ਦੇ ਕਹਿਰ ਕਾਰਨ ਸ਼ਹਿਰ ਦੇ ਲੋਕ ਬੇਹਾਲ ਹਨ। ਐਤਾਵਰ ਨੂੰ ਵੀ ਤੇਜ਼ ਧੁੱਪ ਤੇ ਲੂ ਕਾਰਨ ਸੜਕਾਂ ਖਾਲੀ ਦਿਖੀਆਂ। ਤਪਿਸ਼ ਕਾਰਨ ਖੁੱਲ੍ਹੇ ਆਸਮਾਨ ਵਿਚ ਕੁਝ ਦੇਰ ਖੜ੍ਹੇ ਰਹਿਣ ਵੀ ਮੁਸ਼ਕਲ ਲੱਗ ਰਿਹਾ ਸੀ। ਸਵੇਰੇ 8 ਵਜੇ ਹੀ ਪਾਰਾ 27 ਡਿਗਰੀ ਸੈਲਸੀਅਸ ਰਿਹਾ ਤੇ ਏਅਰ ਕੁਆਲਿਟੀ ਇੰਡੈਕਸ 192 ਦੇ ਪੱਧਰ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੌਸਮ ਵਿਭਾਗ ਦੀ ਮੰਨੀਏ ਤਾਂ 11 ਵਜੇ ਦੇ ਬਾਅਦ ਗਰਮੀ ਜ਼ਿਆਦਾ ਵਧ ਜਾਵੇਗੀ। ਦੁਪਹਿਰ ਬਾਅਦ ਹੀਟ ਵੇਵ ਆਪਣੇ ਸਿਖਰ ‘ਤੇ ਹੋਵੇਗੀ। ਇਸ ਸਮੇਂ ਦੌਰਾਨ ਬਾਹਰ ਜਾਣਾ ਖ਼ਤਰੇ ਨਾਲ ਭਰਿਆ ਹੋ ਸਕਦਾ ਹੈ।ਕਿਉਂਕਿ ਤੇਜ਼ ਧੁੱਪ ਕਾਰਨ ਗਰਮੀ ਦਾ ਤਣਾਅ ਹੋ ਸਕਦਾ ਹੈ। ਸ਼ਾਮ 7 ਵਜੇ ਤੋਂ ਬਾਅਦ ਮੌਸਮ ਬਦਲ ਜਾਵੇਗਾ। ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਵੀ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।